ਪੰਜਾਬ

punjab

ETV Bharat / state

ਬੇਖੌਫ ਨਸ਼ਾ ਤਸਕਰਾਂ ਵਲੋਂ ਪੁਲਿਸ ਮੁਲਾਜ਼ਮ ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, ਘਟਨਾ ਦੀ ਵੀਡੀਓ ਆਈ ਸਾਹਮਣੇ ! - ਪੁਲਿਸ ਮੁਲਾਜ਼ਮ ਤੇ ਚੜ੍ਹਾਉਣ ਦੀ ਕੋਸ਼ਿਸ਼

ਬਟਾਲਾ ਦੇ ਪਿੰਡ ਬੋਲੇਵਾਲ ਵਿੱਚ ਨਸ਼ਾ ਤਸਕਰਾਂ ਵੱਲੋਂ ਪੁਲਿਸ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਗੱਡੀ ਦੇ ਬੋਨਟ ’ਤੇ ਚੜ੍ਹਿਆ ਵਿਖਾਈ ਦਿੱਤਾ।

ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ
ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ

By

Published : Aug 11, 2022, 4:07 PM IST

ਗੁਰਦਾਸਪੁਰ: ਬਟਾਲਾ ਦੇ ਪੁਲਿਸ ਥਾਣਾ ਘੁੰਮਾਣ ਦੇ ਅਧੀਨ ਪੈਂਦੇ ਪਿੰਡ ਬੋਲੇਵਾਲ ਵਿਖੇ ਨਾਕੇਬੰਦੀ ਦੌਰਾਨ ਜਦੋਂ ਆ ਰਹੀ ਸਵਿਫਟ ਗੱਡੀ ਨੂੰ ਪੁਲਿਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਸਵਾਰਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਜਗਰੂਪ ਸਿੰਘ ਜੋ ਕੇ ਉਸ ਸਮੇਂ ਸਿਵਲ ਡਰੈਸ ਵਿੱਚ ਸੀ ਗੱਡੀ ਦੇ ਅੱਗੇ ਖੜਾ ਹੋ ਗਿਆ ਪਰ ਗੱਡੀ ਸਵਾਰਾਂ ਨੇ ਗੱਡੀ ਨਹੀਂ ਰੋਕੀ ਅਤੇ ਗੱਡੀ ਜਗਰੂਪ ਸਿੰਘ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ।

ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ

ਬਚਾਅ ਕਰਦੇ ਹੋਏ ਪੁਲਿਸ ਮੁਲਾਜ਼ਮ ਗੱਡੀ ਦੇ ਬੋਨਟ ਉਤੇ ਛਾਲ ਮਾਰਕੇ ਚੜ੍ਹ ਗਿਆ ਅਤੇ ਗੱਡੀ ਸਵਾਰ ਉਸਨੂੰ ਕੁਝ ਦੂਰੀ ਤੱਕ ਇਵੇਂ ਹੀ ਲੈ ਗਏ। ਪੁਲਿਸ ਪਾਰਟੀ ਦੇ ਪਿੱਛਾ ਕਰਨ ਕਾਰਨ ਗੱਡੀ ਸਵਾਰ ਗੱਡੀ ਰੋਕ ਕੇ ਫਰਾਰ ਹੋ ਗਏ। ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਦਾ ਬਚਾ ਹੋ ਗਿਆ। ਪੁਲਿਸ ਨੇ ਗੱਡੀ ਦੀ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ

ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੁਲਿਸ ਮੁਲਾਜ਼ਮ ਗੱਡੀ ਉੱਪਰ ਬੈਠਾ ਵਿਖਾਈ ਦਿੱਤਾ ਅਤੇ ਜਿਸ ਤੋਂ ਬਾਅਦ ਕਾਫੀ ਦੂਰੀ ਤੱਕ ਗੱਡੀ ਦੇ ਬੋਨਟ ਤੇ ਹੀ ਪੁਲਿਸ ਮੁਲਾਜ਼ਮ ਵਿਖਾਈ ਦਿੱਤਾ।

ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ
ਨਸ਼ਾ ਤਸਰਕਾਂ ਨੇ ਪੁਲਿਸ ਮੁਲਾਜ਼ਮ ਤੇ ਚੜਾਈ ਕਾਰ

ਜਾਣਕਾਰੀ ਅਨੁਸਾਰ ਗੱਡੀ ਵਿੱਚ ਦੋ ਮੁਲਜ਼ਮ ਸਵਾਰ ਸਨ ਜੋ ਕਿ ਨਸ਼ਾ ਤਸਕਰ ਸਨ। ਉਨ੍ਹਾਂ ਨੂੰ ਨਾਕੇਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਰੋਕਣ ਦੀ ਬਜਾਇ ਗੱਡੀ ਪੁਲਿਸ ਮੁਲਾਜ਼ਮ ਦੇ ਉੱਪਰ ਚੜ੍ਹਾ ਦਿੱਤੀ। ਇਸ ਘਟਨਾ ਵਿੱਚ ਪੁਲਿਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਤਲ ਅਤੇ ਨਸ਼ਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪਸ਼ੂ ਮੰਡੀ ਲੱਗਣ ਕਾਰਨ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਲਿਆ ਵੱਡਾ ਐਕਸ਼ਨ !

ABOUT THE AUTHOR

...view details