ਚੰਡੀਗੜ੍ਹ: ਪੰਜਾਬ 'ਚ ਕੌਮਾਂਤਰੀ ਸਰਹੱਦ 'ਤੇ ਇੱਕ ਵਾਰ ਫਿਰ ਸ਼ੱਕੀ ਡਰੋਨ ਦੇਖਿਆ (Drone sighted again on international border) ਗਿਆ ਹੈ, ਡਰੋਨ ਨੂੰ ਦੇਖਦੇ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਾਣਕਾਰੀ ਮੁਤਾਬਿਕ ਬੀਐਸਐਫ ਦੇ ਜਵਾਨਾਂ ਨੇ ਕੱਲ੍ਹ ਰਾਤ 10.10 ਵਜੇ ਦੇ ਕਰੀਬ ਕਮਾਲਪੁਰ ਚੌਕੀ, ਗੁਰਦਾਸਪੁਰ ਵਿਖੇ ਇੱਕ ਡਰੋਨ (Drone sighted again on international border) ਦੇਖਿਆ। ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ।
ਇਹ ਵੀ ਪੜੋ:Coronavirus Update: ਭਾਰਤ ਵਿੱਚ ਕੋਰੋਨਾ ਦੇ 250 ਨਵੇਂ ਮਾਮਲੇ, ਜਦਕਿ ਪੰਜਾਬ 'ਚ 4 ਨਵੇਂ ਮਾਮਲੇ ਦਰਜ
ਤਿੰਨ ਦਿਨਾਂ ਵਿੱਚ ਤੀਜੀ ਵਾਰ ਦਿਖਿਆ ਡਰੋਨ:ਦੱਸ ਦਈਏ ਕਿ ਗੁਰਦਾਸਪੁਰ ਵਿੱਚ ਪਿਛਲੇ ਦਿਨਾਂ ਦਿਨਾਂ ਵਿੱਚ ਤੀਜੀ ਵਾਰ ਡਰੋਨ ਦੇਖਿਆ ਗਿਆ ਹੈ। ਲਗਾਤਾਰ ਡਰੋਨ ਦੇਖੇ ਜਾਣ ਮਗਰੋਂ ਬੀਐਸਐਫ਼ ਨੇ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ।
ਧੁੰਦ ਦਾ ਫਾਇਦਾ ਚੁੱਕਦੇ ਹਨ ਤਸਕਰ: ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਇਲਕਿਆਂ ਵਿੱਚ ਪਾਕਿਸਤਾਨੀ ਤਸਕਰ ਲਗਾਤਾਰ ਧੁੰਦ ਦਾ ਫਾਇਦਾ ਚੁੱਕਦੇ ਹੋਏ ਹਥਿਆਰਾਂ ਤੇ ਨਸ਼ੇ ਦੀ ਸਪਲਾਈ ਕਰ ਰਹੇ ਹਨ। ਆਏ ਦਿਨ ਬੀਐਸਐਫ ਦੀ ਚੌਕਸੀ ਕਾਰਨ ਸਰਹੱਦ ਪਾਰੋਂ ਭੇਜੀ ਜਾ ਰਹੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਫੜੀ ਜਾ ਰਹੀ ਹੈ।