ਗੁਰਦਾਸਪੁਰ:ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। ਅੱਜ ਪੂਰਾ ਵਿਸ਼ਵ ਕੌਮਾਂਤਰੀ ਔਰਤ ਦਿਵਸ (International Women's Day) ਮਨਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਸਾਹਸ ਸਦਕਾ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ ਅਤੇ ਅੱਜ ਦੇ ਸਮੇਂ ਵਿੱਚ ਵੀ ਆਪਣੇ ਕੰਮ-ਕਾਜ ਦੇ ਨਾਲ ਨਾਲ ਪਰਿਵਾਰ ਅਤੇ ਸਮਾਜ ਲਈ ਸਮਾਜਿਕ ਕੰਮਾਂ ਵਿੱਚ ਸਹਿਯੋਗ ਦੇ ਰਹੀਆਂ ਹਨ। ਅਜਿਹੀ ਹੀ ਇੱਕ ਮਹਿਲਾ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਸ ਦਾ ਨਾਮ ਹੈ ਡਾਕਟਰ ਸੁਰਿੰਦਰ ਕੌਰ ਪੰਨੂ।
ਡਾਕਟਰ ਸੁਰਿੰਦਰ ਕੌਰ ਪੰਨੂ ਨੇ 1972 ਵਿੱਚ ਮੈਡੀਕਲ ਦੀ ਪੜ੍ਹਾਈ (Medical studies) ਪੁਰੀ ਕੀਤੀ ਅਤੇ ਗੁਰਦਾਸਪੁਰ ਦੇ ਵਿੱਚ ਆਪਣਾ ਕਲੀਨਿਕ ਚਲਾਉਣ ਦੇ ਨਾਲ-ਨਾਲ ਸਮਾਜ ਵਿੱਚ ਵੀ ਕਈ ਰੁਤਬਿਆਂ ਉੱਤੇ ਰਿਹਾ ਕੇ ਸਮਾਜਿਕ ਕੰਮਾਂ ਵਿੱਚ ਆਪਣਾ ਬੇਹਤਰ ਯੋਗਦਾਨ ਦਿੰਦੇ ਹੋਏ ਪੰਜਾਬ ਸਰਕਾਰ ਦੇ ਸਟੇਟ ਐਵਾਰਡ (Punjab Government's State Award) ਸਮੇਤ ਕਈ ਐਵਾਰਡ ਹਾਸਿਲ ਕੀਤੇ।
ਪਤੀ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕੰਮ-ਕਾਜ ਅਤੇ ਸਮਾਜ ਨੂੰ ਸੰਭਾਲਿਆ। ਸੁਰਿੰਦਰ ਕੌਰ ਪੰਨੂ ਆਪਣੇ ਤਿੰਨ ਬੱਚੇ ਜਿਨ੍ਹਾਂ ਵਿੱਚ 2 ਲੜਕੀਆਂ ਅਤੇ 1 ਲੜਕੇ ਨੂੰ ਵੀ ਡਾਕਟਰ ਬਣਾ ਕੇ ਉਨ੍ਹਾਂ ਨੂੰ ਵੀ ਆਪਣੇ ਪੈਰਾਂ ‘ਤੇ ਖੜਾ ਕੀਤਾ।