ਪੰਜਾਬ

punjab

ETV Bharat / state

ਭਗਵਾਨ ਦੀਆਂ ਤਸਵੀਰਾਂ ਨਾਲ ਹੋਈ ਬੇਅਦਬੀ, ਮਾਹੌਲ ਹੋਇਆ ਤਣਾਅਪੂਰਨ - ਨੌਜਵਾਨ ਨੇ ਧਾਰਮਿਕ ਫੋਟੋਆਂ ਅਗੇ ਜੁੱਤੀ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿੱਚ ਮਾਹੌਲ ਉਸ ਸਮੇ ਤਣਾਵ ਪੂਰਨ ਹੋ ਗਿਆ ਜਦੋਂ ਪਿੰਡ ਵਿਚ ਚੱਲ ਰਹੇ ਲੰਗਰ ਦੌਰਾਨ ਇਕ ਨੌਜਵਾਨ ਨੇ ਧਾਰਮਿਕ ਫੋਟੋਆਂ ਅਗੇ ਜੁੱਤੀ ਰੱਖ ਦਿੱਤੀ ਲੋਕਾਂ ਨੇ ਮੌਕੇ ਉੱਤੇ ਹੀ ਉਸ ਨੌਜਵਾਨ ਨੂੰ ਫੜ ਕੇ ਉਸ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ।

ਭਗਵਾਨ ਦੀਆਂ ਤਸਵੀਰਾਂ ਨਾਲ ਹੋਈ ਬੇਅਦਬੀ
ਭਗਵਾਨ ਦੀਆਂ ਤਸਵੀਰਾਂ ਨਾਲ ਹੋਈ ਬੇਅਦਬੀ

By

Published : Apr 9, 2022, 10:49 PM IST

ਗੁਰਦਾਸਪੁਰ:ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿੱਚ ਮਾਹੌਲ ਉਸ ਸਮੇ ਤਣਾਵ ਪੂਰਨ ਹੋ ਗਿਆ ਜਦੋਂ ਪਿੰਡ ਵਿਚ ਚੱਲ ਰਹੇ ਲੰਗਰ ਦੌਰਾਨ ਇਕ ਨੌਜਵਾਨ ਨੇ ਧਾਰਮਿਕ ਫੋਟੋਆਂ ਅਗੇ ਜੁੱਤੀ ਰੱਖ ਦਿੱਤੀ ਲੋਕਾਂ ਨੇ ਮੌਕੇ ਉੱਤੇ ਹੀ ਉਸ ਨੌਜਵਾਨ ਨੂੰ ਫੜ ਕੇ ਉਸ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ।

ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਇਆ ਅਤੇ ਆਪਣੀ ਹਿਰਾਸਤ ਵਿੱਚ ਲੈ ਲਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿਤਾ ਅਤੇ ਪੁਲਿਸ ਉਪਰ ਦੋਸ਼ ਲਗਾਏ ਕਿ ਪੁਲਿਸ ਦੋਸ਼ੀ ਦਾ ਸਾਥ ਦੇ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਦੋਰਾਂਗਲਾ ਵਿਖੇ ਉਨ੍ਹਾਂ ਨੇ ਰਾਮ ਨੌਮੀ ਦੇ ਸਬੰਧ ਵਿੱਚ ਲੰਗਰ ਲਗਾਇਆ ਹੋਇਆ ਸੀ ਜਿਸ ਦੌਰਾਨ ਇੱਕ 30 ਸਾਲ ਦੇ ਨੌਜਵਾਨ ਕੁਲਜੀਤ ਨਾਮ ਦੇ ਵਿਅਕਤੀ ਨੇ ਧਾਰਮਿਕ ਤਸਵੀਰਾਂ ਅਗੇ ਚੱਪਲਾਂ ਰੱਖ ਕੇ ਬੇਅਦਬੀ ਕੀਤੀ।

ਭਗਵਾਨ ਦੀਆਂ ਤਸਵੀਰਾਂ ਨਾਲ ਹੋਈ ਬੇਅਦਬੀ

ਜਿਸ ਕਾਰਨ ਉਥੇ ਮੌਜੂਦ ਭੀੜ ਨੇ ਉਕਤ ਵਿਅਕਤੀ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਛੁਡਵਾਇਆ ਅਤੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਨੂੰ ਦੇਖਦਿਆਂ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਭੜਕ ਪਈਆਂ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਤੇ ਹਰ-ਹਰ ਮਹਾਦੇਵ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਫ਼ਾਈ ਦਿੱਤੀ ਜਾ ਰਹੀ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਸਬੰਧੀ ਮੌਕੇ 'ਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੋਰਾਂਗਲਾ ਵਿਚ ਕੁਝ ਲੋਕਾਂ ਵੱਲੋਂ ਲੰਗਰ ਲਗਾਇਆ ਗਿਆ ਸੀ, ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਆ ਕੇ ਧਾਰਮਿਕ ਤਸਵੀਰਾਂ ਅੱਗੇ ਆਪਣੀਆਂ ਜੁੱਤੀਆਂ ਰੱਖ ਦਿੱਤੀਆਂ।

ਜਿਸ ਨੂੰ ਲੈ ਕੇ ਭੀੜ ਭੜਕ ਗਈ ਅਤੇ ਉਨ੍ਹਾਂ ਵੱਲੋਂ ਨੌਜਵਾਨ ਨੂੰ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਜਾਂ ਨਹੀਂ ਅਤੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਗੁਰਬਾਣੀ ਦੇ ਪ੍ਰਚਾਰ ਨੂੰ ਲੈ ਕੇ SGPC ਨੂੰ ਲਿਖਿਆ ਪੱਤਰ

ABOUT THE AUTHOR

...view details