ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਕੇਂਦਰੀ ਸਰਕਾਰ ਦੀ ਜਗ੍ਹਾ 'ਤੇ ਬਣੀਆਂ ਪੁਰਾਣੇ ਵੇਲੇ ਦੀਆਂ ਦੁਕਾਨਾਂ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਵਿੱਚ ਝੜਪ ਹੋ ਗਈ ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਹਾਂ ਧਿਰਾਂ ਦੇ ਲੋਕਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਦਿੰਦਿਆਂ ਦੁਕਾਨ ਤੇ ਕਾਬਜ਼ ਚੁੰਨੀ ਲਾਲ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦੁਕਾਨਾਂ ਸਮੇਤ 10 ਮਰਲੇ ਜਗ੍ਹਾ ਤੇ ਉਹਨਾਂ ਦਾ ਕਬਜ਼ਾ ਹੈ ਪਰ ਕੁੱਝ ਭੂ-ਮਾਫੀਆ ਗਰੋਹ ਵੱਲੋਂ ਉਹਨਾਂ ਦੀਆਂ ਦੁਕਾਨਾਂ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਭੂ-ਮਾਫੀਆ ਗਿਰੋਹ ਦੇ ਲੋਕਾਂ ਇਹਨਾਂ ਦੇ ਉਪਰ ਆਕੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਪਰਿਵਾਰ ਵਾਲਿਆਂ ਦੀ ਮੰਗ ਹੈ ਇਹਨਾਂ ਦੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ।
ਦੁਕਾਨ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ - :ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ
ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋੋ ਗਈ ਹੈ ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਤੇ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
![ਦੁਕਾਨ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ](https://etvbharatimages.akamaized.net/etvbharat/prod-images/768-512-3760127-257-3760127-1562394111908.jpg)
ਦੁਕਾਨ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ
ਵੀਡੀਓ।
ਜਾਣਕਾਰੀ ਦਿੰਦਿਆਂ ਐਸ.ਐਚ.ਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੈਂਟਰ ਗੋਰਮੈਂਟ ਦੀ ਜਗ੍ਹਾ ਤੇ ਇਹ ਦੁਕਾਨਾਂ ਬਣੀਆ ਹਨ ਅਤੇ ਦੁਕਾਨ ਦੇ ਉਪਰ ਇਸ ਸਮੇਂ ਚੁੰਨੀ ਲਾਲ ਦਾ ਕਬਜ਼ਾ ਹੈ ਅਤੇ ਦੂਜੀ ਧਿਰ ਆਪਣਾ ਹੱਕ ਜਤਾ ਰਹੀ ਹੈ ਅਤੇ ਦੁਕਾਨ ਉਪਰ ਤਾਲੇ ਲਗਾਉਣ ਲਈ ਆਈ ਸੀ ਅਤੇ ਦੋਨਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਦੋਨਾਂ ਧਿਰਾਂ ਦੇ ਲੋਕਾਂ ਦੇ ਸੱਟਾਂ ਲੱਗੀਆਂ ਹਨ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।