ਗੁਰਦਾਸਪੁਰ:ਬੀਤੀ ਰਾਤ ਨੂੰ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਿੱਚ ਗੰਨੇ ਦੀ ਟਰਾਲੀ ਨੂੰ ਲੈ ਕੇ ਇੱਕ ਗੰਨਾ ਕਿਸਾਨ (Farmers) ਅਤੇ ਮਿੱਲ ਦੇ ਸੁਰੱਖਿਆ ਕਰਮੀਆਂ ਵਿੱਚ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ (Video social media) ਵਿੱਚ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ, ਕਿ ਮਿੱਲ ਦੇ ਸੁਰੱਖਿਆ ਕਰਮਚਾਰੀ ਬੁਰੀ ਤਰ੍ਹਾਂ ਨਾਲ ਚਪੇੜਾਂ ਅਤੇ ਲਾਠੀਆਂ ਨਾਲ ਕਿਸਾਨ ਦੀ ਮਾਰ ਕੁਟਾਈ (Farmer beaten) ਕਰ ਰਹੇ ਹਨ।
ਜਿਸ ਤੋਂ ਬਾਅਦ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ (President of Majha Kisan Sangharsh Committee) ਬਲਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਰਾਤ ਧਰਨਾਂ ਪ੍ਰਦਰਸ਼ਨ ਕਰਕੇ ਮਿੱਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਮਿੱਲ ਪ੍ਰਸ਼ਾਸਨ ਵੱਲੋਂ 7 ਸੁਰੱਖਿਆ ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ (Police) ਨੂੰ ਬਣਦੀ ਕਾਰਵਾਈ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ।