ਪੰਜਾਬ

punjab

ETV Bharat / state

ਚੰਨੀ ਸਾਬ੍ਹ! ਇਸ ਪੀੜਤ ਦੀ ਵੀ ਸੁਣੋਂ ਗੁਹਾਰ

ਗੁਰਦਾਸਪੁਰ ਦੇ ਬਟਾਲਾ (Batala) ਵਿਚ ਇਕ ਗਰੀਬ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ।ਜਯੋਤੀ ਨਾਂਅ ਦੀ ਮਹਿਲਾ ਅਪਾਹਿਜ ਹੈ ਅਤੇ ਉਸਦਾ ਪਤੀ ਬਿਮਾਰ ਹੈ।ਜਯੋਤੀ ਦਾ ਕਹਿਣਾ ਹੈ ਕਿ ਮੈਂ ਰੋਜ 50 ਰੁਪਏ ਕਮਾਉਂਦੀ ਹਾਂ ਉਸ ਨਾਲ ਘਰ ਚਲਾਉਂਦੀ ਹਾਂ।ਪਰਿਵਾਰ ਨੇ ਸਰਕਾਰ (Government) ਤੋਂ ਮਦਦ ਦੀ ਗੁਹਾਰ ਲਗਾਈ ਹੈ।

ਅਪਾਹਿਜ ਮਹਿਲਾ ਨੇ ਮਦਦ ਦੀ ਲਈ ਗੁਹਾਰ
ਅਪਾਹਿਜ ਮਹਿਲਾ ਨੇ ਮਦਦ ਦੀ ਲਈ ਗੁਹਾਰ

By

Published : Nov 12, 2021, 8:19 AM IST

ਗੁਰਦਾਸਪੁਰ:ਬਟਾਲਾ (Batala) ਵਿਚ ਇਕ ਗਰੀਬ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਜਯੋਤੀ ਨਾਂਅ ਦੀ ਮਹਿਲਾ ਅਪਾਹਿਜ ਹੈ ਅਤੇ ਉਸਦਾ ਪਤੀ ਬਿਮਾਰ ਹੈ। ਜਯੋਤੀ ਦਾ ਕਹਿਣਾ ਹੈ ਕਿ ਮੈਂ ਰੋਜ 50 ਰੁਪਏ ਕਮਾਉਂਦੀ ਹਾਂ ਉਸ ਨਾਲ ਘਰ ਚਲਾਉਂਦੀ ਹਾਂ। ਪਰਿਵਾਰ ਨੇ ਸਰਕਾਰ (Government) ਤੋਂ ਮਦਦ ਦੀ ਗੁਹਾਰ ਲਗਾਈ ਹੈ।

ਇਸ ਮੌਕੇ ਜਯੋਤੀ ਦਾ ਕਹਿਣਾ ਹੈ ਕਿ ਉਸਦਾ ਪਤਨੀ ਬਹੁਤ ਬਿਮਾਰੀ ਹੈ।ਉਹ ਖੁਦ ਮਹਿਜ਼ 50 ਰੁਪਏ ਦਿਹਾੜੀ ਅਤੇ ਕੱਪੜੇ ਦੀ ਸਿਲਾਈ ਕਰ ਆਪਣਾ ਆਪਣੀ ਛੋਟੀ ਜਿਹੀ ਬੱਚੀ ਅਤੇ ਟੀਬੀ ਦੀ ਬਿਮਾਰੀ ਨਾਲ ਗ੍ਰਸਤ ਪਤੀ ਦਾ ਰੋਟੀ ਟੁੱਕ ਕਰ ਰਹੀ ਹੈ।

ਅਪਾਹਿਜ ਮਹਿਲਾ ਜਯੋਤੀ ਨੇ ਦੱਸਿਆ ਕਿ ਪਹਿਲਾ ਪਤੀ ਤੰਦੁਰਸਤ ਸੀ ਅਤੇ ਉਹ ਕਬਾੜ ਦਾ ਕੰਮ ਕਰਦਾ ਸੀ ਅਤੇ ਦਿਹਾੜੀ ਚੰਗੀ ਸੀ। ਉਹ ਦੋਵੇ ਰਲ ਕੇ ਚੰਗਾ ਗੁਜ਼ਾਰਾ ਕਰ ਰਹੇ ਸਨ ਪਰ ਕੁਝ ਮਹੀਨਿਆਂ ਤੋਂ ਬਿਮਾਰ ਹੋਣ ਦੇ ਚਲਦੇ ਪਤੀ ਦੀ ਹਾਲਤ ਬਹੁਤ ਵਿਗਾੜ ਗਈ ਹੈ ਅਤੇ ਉਹ ਇਕ ਕਿਰਾਏ ਦੇ ਕਮਰੇ ਵਿਚ ਰਹਿੰਦੇ ਹਨ। ਜਦਕਿ ਹਾਲਾਤ ਇਹ ਹਨ ਕਿ ਨਾ ਤਾਂ ਰੋਟੀ ਦਾ ਖਰਚ ਪੂਰਾ ਹੋ ਰਿਹਾ।

ਅਪਾਹਿਜ ਮਹਿਲਾ ਨੇ ਮਦਦ ਦੀ ਲਈ ਗੁਹਾਰ

ਜਯੋਤੀ ਨੇ ਦੱਸਿਆ ਹੈ ਕਿ ਜਿਸ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਹਨ ਉਸਦਾ 1000 ਰੁਪਏ ਕਿਰਾਇਆ ਦੇਣਾ ਵੀ ਹੁਣ ਔਖਾ ਹੋ ਗਿਆ ਹੈ ਕਿਉਂਕਿ ਕਮਾਉਣ ਵਾਲਾ ਹੀ ਮੰਝੇ ਉੱਤੇ ਪੈ ਗਿਆ।ਉਥੇ ਹੀ ਜਯੋਤੀ ਅਪੀਲ ਕਰ ਰਹੀ ਹੈ ਕਿ ਸਰਕਾਰ ਜਾ ਫਿਰ ਕੋਈ ਸਮਾਜ ਸੇਵੀ ਮਦਦ ਸਿਰਫ ਉਸਦੇ ਪਤੀ ਦੇ ਇਲਾਜ ਦੀ ਕਰ ਦੇਵੇ ਅਤੇ ਉਹ ਠੀਕ ਹੋ ਗਿਆ ਤਾਂ ਟਾਈਮ ਫਿਰ ਔਖਾ ਸੌਖਾ ਨਿਕਲ ਜਾਣਾ।ਜਯੋਤੀ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ।

ਇਹ ਵੀ ਪੜੋ:ਅੰਮ੍ਰਿਤਸਰ 'ਚ ਇੱਕ ਔਰਤ ਨੇ ਕੀਤੀ ਖੁਦਕੁਸ਼ੀ

ABOUT THE AUTHOR

...view details