ਗੁਰਦਾਸਪੁਰ:ਪਿੰਡਾਂ ਵਿਚ ਝੋਨੇ ਦੀ ਬਿਜਾਈ ਚਲ ਰਹੀ ਹੈ ਅਤੇ ਲੋਕ ਜ਼ਿਆਦਾਤਰ ਸਿੱਧੀ ਬਿਜਾਈ ਵੱਲ ਉਤਸ਼ਾਹਿਤ ਹੋ ਰਹੇ ਹਨ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਿੱਧੀ ਬਿਜਾਈ ਨਾਲ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ।ਸਿੱਧੀ ਬਿਜਾਈ ਕਰਨ ਵਿਚ ਲੇਬਰ ਦਾ ਖਰਚਾ ਘੱਟ ਆਉਂਦਾ ਹੈ।ਕਿਸਾਨ ਨੇ ਕਿਹਾ ਹੈ ਕਿ ਕੱਦੂ ਕਰਨ ਲਈ ਟਰੈਕਟਰ ਦੇ ਡੀਜ਼ਲ ਦਾ ਖਰਚ ਕਰੀਬ 5 ਤੋਂ 6 ਹਜ਼ਾਰ ਪ੍ਰਤੀ ਏਕੜ ਆਉਂਦਾ ਹੈ ਅਤੇ ਉਹ ਸਿੱਧੀ ਬਿਜਾਈ ਨਾਲ ਨਹੀਂ ਆ ਰਿਹਾ ਹੈ ।
ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਹੋ ਰਿਹਾ ਹੈ ਵੱਡਾ ਲਾਭ ਇਸ ਵਿਧੀ ਨਾਲ ਹੋਰ ਖਰਚ ਘੱਟ ਹੋ ਗਏ ਹਨ।ਕਿਸਾਨ ਨੇ ਕਿਹਾ ਕਿ ਸਿੱਧੀ ਬਿਜਾਈ ਦੀ ਤਕਨੀਕ ਨੂੰ ਲੋਕ ਅਪਨਾ ਰਹੇ ਹਨ।ਕਿਸਾਨ ਦਾ ਕਹਿਣਾ ਹੈ ਕਿ ਦੂਜੀ ਰਵਾਇਤੀ ਢੰਗ ਨਾਲ ਬਿਜਾਈ ਬਹੁਤ ਮਹਿੰਗੀ ਹੈ।ਹੁਣ ਪਹਿਲਾਂ ਨਾਲੋਂ ਲੇਬਰ ਅਤੇ ਪਾਣੀ ਦਾ ਖਰਚ ਘੱਟ ਆਉਂਦਾ ਹੈ।
ਖੇਤੀਬਾੜੀ ਅਧਿਕਾਰੀ ਸੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਜਿਸ ਕਰਕੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਾਲ ਕੁਝ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਣਾਇਆ ਸੀ ਅਤੇ ਉਸ ਦੇ ਬਿਹਤਰ ਨਤੀਜੇ ਹੋਣ ਦੇ ਚਲਦੇ ਹੁਣ ਇਸ ਵਾਰ ਹੋਰਨਾਂ ਕਿਸਾਨਾਂ ਨੇ ਵੀ ਇਸ ਤਕਨੀਕ ਨੂੰ ਅਪਣਾਇਆ ਹੈ।
ਖੇਤੀ ਮਾਹਿਰ ਸੁਰਿੰਦਰ ਸਿੰਘ ਮਾਨ ਮੁਤਾਬਿਕ ਇਸ ਤਕਨੀਕ ਨਾਲ ਪਾਣੀ ਦੀ ਵੱਡੀ ਬਚਤ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਘੱਟ ਖਰਚ ਚੰਗੀ ਫ਼ਸਲ ਦੀ ਆਮਦ ਹੋਵੇਗੀ ਜਿਸ ਨਾਲ ਕਿਸਾਨ ਦੀ ਆਮਦਨ ਚ ਵਾਧਾ ਹੋਵੇਗਾ।
ਇਹ ਵੀ ਪੜੋ: ਸ਼ਰਮਨਾਕ: ਮਹਿਲਾ ਨੇ ਕੀਤਾ ਨਾਬਾਲਿਗ ਲੜਕੀ ਦਾ ਸਰੀਰਕ ਸ਼ੋਸ਼ਣ, ਗ੍ਰਿਫ਼ਤਾਰ