ਦੀਨਾਨਗਰ ਪੁਲਿਸ ਨੇ ਨਾਕੇ ਬੰਦੀ ਦੌਰਾਨ 1 ਗਊ ਤਸਕਰ ਨੂੰ ਕੀਤਾ ਕਾਬੂ ਗੁਰਦਾਸਪੁਰ: ਬੀਤੀ ਰਾਤ ਪੁਲਿਸ ਵੱਲੋਂ ਗਉਆਂ ਅਤੇ ਬਲਦਾਂ ਦੀ ਤਸਕਰੀ ਗਿਰੋਹ ਦੇ 1 ਮੈਂਬਰ ਨੂੰ (Dinanagar police arrested a cow smuggler) ਦੀਨਾਨਗਰ ਵਿਖੇ ਨਾਕੇਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਜਦ ਕਿ ਦੂਜਾ ਤਸਕਰ ਗੱਡੀ ਛੱਡ ਕੇ ਭੱਜਣ ਵਿੱਚ ਫ਼ਰਾਰ ਹੋ ਗਿਆ। ਜਿਹਨਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਉੱਤੇ 2 ਗੱਡੀਆਂ ਅਤੇ 3 ਗਊਆਂ ਅਤੇ 2 ਬਲਦ ਬਰਾਮਦ ਕੀਤੇ ਹਨ, ਜਿਹਨਾਂ ਨੂੰ ਤਸਕਰ ਜੰਮੂ ਵੇਚਣ ਜਾ ਰਹੇ ਸਨ।
ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰ:-ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਨਾਨਗਰ ਦੇ ਐੱਸ.ਐੱਚ.ਓ ਮੇਜ਼ਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਯੂਸਫ ਮਸੀਹ ਨੇ ਮੁਖਬਰ ਖਾਸ ਦੀ ਇਤਲਾਹ ਉੱਤੇ ਸੂਆ ਪੁੱਲੀ ਪਿੰਡ ਸਾਹੋਵਾਲ ਨਿੱਕਾ ਵਿਖੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਇੱਕ ਮਹਿੰਦਰਾ ਬਲੈਰੋ ਗੱਡੀ ਨੰਬਰੀ ਪੀ.ਬੀ 02. ਡੀ ਕਿਉ 8643 ਅਤੇ ਦੂਜੀ ਗੱਡੀ ਬਲ਼ੈਰੋ ਨੰਬਰੀ ਜੇ ਕੇ 08.ਐਫ. 0188 ਆਈਆਂ। ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਆਰੋਪੀ ਡੈਨੀਅਲ ਮਸੀਹ ਪੁੱਤਰ ਪ੍ਰੇਮ ਮਸੀਹ ਵਾਸੀ ਤਾਲਿਬਪੁਰ ਪੰਡੋਰੀ ਨੂੰ ਕਾਬੂ ਕੀਤਾ ਹੈ।
ਬਲੈਰੋ ਗੱਡੀਆਂ ਦੀ ਚੈਕਿੰਗ ਦੌਰਾਨ ਗਊਆਂ ਤੇ ਬਲਦ ਬਰਾਮਦ:-ਇਸ ਤੋਂ ਇਲਾਵਾ ਬਾਕੀ ਆਰੋਪੀ ਲੱਭਾ ਮਸੀਹ ਪੁੱਤਰ ਯੂਨਾ ਮਸੀਹ, ਛਿੰਦਾ ਪੁੱਤਰ ਜਰਨੈਲ ਸਿੰਘ ਵਾਸੀਆਂਨ ਤਾਲਿਬਪੁਰ ਪੰਡੋਰੀ ਅਤੇ 2 ਜੰਮੂ ਸਾਇਡ ਦੇ ਅਣਪਛਾਤੇ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਜੰਮੂ-ਕਸ਼ਮੀਰ ਦਾ ਨੰਬਰ ਲੱਗੀ ਬਲੈਰੋ ਗੱਡੀ ਉੱਥੇ ਹੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਕਾਬੂ ਕੀਤੀਆਂ ਦੋਵੇ ਮਹਿੰਦਰਾ ਬਲੈਰੋ ਗੱਡੀਆਂ ਨੂੰ ਚੈਕ ਕੀਤਾ। ਜਿਨ੍ਹਾਂ ਵਿੱਚੋ 3 ਗਾਊਆਂ ਅਤੇ 2 ਬਲਦ ਜਿੰਨ੍ਹਾਂ ਦੀਆਂ ਲੱਤਾਂ ਰੱਸਿਆ ਨਾਲ ਬੰਨੀਆਂ ਅਤੇ ਬੁਰੀ ਤਰ੍ਹਾਂ ਜਕੜੀਆਂ ਹੋਈਆ ਸਨ ਜੋ ਬਰਾਮਦ ਹੋਈਆਂ।
3 ਵਿਅਕਤੀਆਂ ਦੀ ਭਾਲ ਜਾਰੀ:-ਇਸ ਮੌਕੇ ਉੱਤੇ ਤਿੰਨ ਗੱਡੀਆਂ ਰੋਕੀਆਂ ਗਈਆਂ ਸਨ। ਸਭ ਵਿੱਚੋਂ ਅੱਗੇ ਇਕ ਖਾਲੀ ਬਲੈਰੋ ਸੀ ਜੋ ਉਹਨਾਂ ਨੂੰ ਰਸਤਾ ਵਿਖਾ ਰਹੀ ਸੀ। ਪਰ ਦੇਰ ਰਾਤ ਕਾਫੀ ਹਨੇਰਾ ਅਤੇ ਸੰਘਣੀ ਧੁੰਦ ਹੋਣ ਕਾਰਨ ਗੱਡੀਆਂ ਨਾਲ ਭਰੀਆਂ ਜੰਮੂ-ਕਸ਼ਮੀਰ ਦੇ ਨੰਬਰ ਵਾਲੀਆਂ ਪਿਛਲੀਆਂ ਦੋਨੋਂ ਬਲੈਰੋ ਗੱਡੀ ਚਾਲਕਾਂ ਨੇ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗੇ ਵਾਲੀ ਬਲੈਰੋ ਦਾ ਇੱਕ ਟਾਇਰ ਸੜਕ ਕਿਨਾਰੇ ਫਸ ਗਿਆ। ਜਿਸ ਵਿੱਚ ਬੈਠੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ 3 ਵਿਅਕਤੀ ਗੱਡੀ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ। ਜਦਕਿ 7 ਗ਼ਊਆਂ ਨਾਲ ਭਰੀ ਸਭ ਤੋਂ ਪਿੱਛੇ ਵਾਲੀ ਬਲੈਰੋ ਦਾ ਡਰਾਈਵਰ ਵੀ ਹਨੇਰੇ ਅਤੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਭੱਜਣ ਵਿਚ ਕਾਮਯਾਬ ਹੋ ਗਿਆ। ਜਿਹਨਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ:-ਫਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ, 2 ਨਸ਼ਾ ਤਸਕਰ ਗ੍ਰਿਫ਼ਤਾਰ