ਗੁਰਦਾਸਪੁਰ: ਕਣਕ ਦੀ ਫ਼ਸਲ 'ਚ ਦੇ ਖਰੀਦ ਪ੍ਰਬੰਧਾਂ ਨੂੰ ਲੈਕੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੁਰਦਾਸਪੁਰ 'ਚ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਜ਼ਿਲ੍ਹੇ 'ਚ ਖਰੀਦ ਮੁਕੰਮਲ ਤੌਰ 'ਤੇ ਬੰਦ ਰੱਖ ਕੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇੰਸਪੈਕਟਰਾਂ ਵਲੋਂ ਦਿੱਤਾ ਜਾ ਰਿਹਾ ਇਹ ਧਰਨਾ ਦੂਜੇ ਦਿਨ 'ਚ ਸ਼ਾਮਲ ਹੋ ਚੁੱਕਿਆ ਹੈ।
ਇਸ ਸਬੰਧੀ ਇੰਸਪੈਕਟਰਾਂ ਦਾ ਕਹਿਣਾ ਕਿ ਸਰਕਾਰ ਵਲੋਂ ਨਮੀ ਦੀ ਮਾਤਰਾ 12 ਪ੍ਰਤੀਸ਼ਤ ਰੱਖੀ ਗਈ ਹੈ, ਜਦਕਿ ਆਮ ਤੌਰ 'ਤੇ ਫਸਲਾਂ ਦੀ 15 ਤੋਂ 16 ਪ੍ਰਤੀਸ਼ਤ ਨਮੀ ਆ ਰਹੀ ਹੈ, ਜਿਸ ਕਾਰਨ ਉਹ ਫਸਲਾਂ ਦੀ ਖਰੀਦ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਕਿ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਣਕ ਭੰਡਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਉਹ ਫ਼ਸਲ ਦੀ ਖ਼ਰੀਦ ਕਰਦੇ ਹਨ ਤਾਂ ਆਉਣ ਵਾਲੇ ਸਮੇਂ 'ਚ ਖਰੀਦ ਕੀਤੀ ਕਣਕ ਤੇ ਸਟੋਰਜ਼ ਗੇਨ ਨਾ ਆਉਣ ਕਰਕੇ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਨੂੰ ਐਫ.ਸੀ.ਆਈ ਵੱਲੋਂ ਕਵਾਲਟੀ ਕੱਟ ਦੇ ਨਾਲ-ਨਾਲ ਸਟੋਰੇਜ ਗੇਨ ਦੀਆਂ ਭਾਰੀਆਂ ਰਿਕਵਰੀਆਂ ਇੰਸਪੈਕਟਰਾਂ ਨੂੰ ਪਾਈਆਂ ਜਾਣਗੀਆਂ।