ਗੁਰਦਾਸਪੁਰ: ਜ਼ਿਲ੍ਹੇ ਦੇ ਰੇਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਵੱਲੋਂ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਜ਼ਿਲ੍ਹੇ ਦੇ ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਣ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।
ਗੁਰਦਾਸਪੁਰ ਵਾਸੀਆਂ ਦੀ ਮਦਦ ਲਈ ਅੱਗੇ ਆਈ ਡੇਨਮਾਰਕ ਦੀ ਨਾਗਰਿਕ - punjab curfew
ਗੁਰਦਾਸਪੁਰ ਰੇਡ ਕਰਾਸ ਨਸ਼ਾ ਛੁਡਾਊ ਕੇਂਦਰ ਡੇਨਮਾਰਕ ਦੀ ਨਾਗਰਿਕ ਨਤਾਸ਼ਾ ਸੋਮਰ ਨਾਲ ਮਿਲ ਗ਼ਰੀਬ ਲੋਕਾਂ 'ਚ ਮਾਸਕ ਵੰਡ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕੋਵਿਡ-19 ਅਤੇ ਸਰਕਾਰ ਦੀਆਂ ਹਦਾਇਤਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ।
ਰੇਡ ਕਰਾਸ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ 'ਚ ਰੇਡ ਕਰਾਸ ਦੇ ਸਟਾਫ ਦੇ ਨਾਲ ਇੱਕ ਡੇਨਮਾਰਕ ਦੀ ਨਾਗਰਿਕ ਨਤਾਸ਼ਾ ਸੋਮਰ ਵੀ ਗੁਰਦਾਸਪੁਰ ਦੇ ਸਲਮ ਇਲਾਕੀਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਵਿੱਚ ਲੱਗੀ ਹੋਈ ਹੈ। ਨਤਾਸ਼ਾ ਨੇ ਦੱਸਿਆ ਦੀ ਉਸ ਨੇ ਪਹਿਲਾਂ ਵੀ ਆਪਣੇ ਹੱਥੀਂ ਮਾਸਕ ਤਿਆਰ ਕਰ ਲੋਕਾਂ 'ਚ ਵੰਡੇ ਹਨ। ਉਸ ਨੇ ਕਿਹਾ ਕਿ ਉਹ ਲੋੜਵੰਦ ਥਾਵਾਂ 'ਤੇ ਜਾ ਲੋਕਾਂ ਦੀ ਖਾਣਾ ਅਤੇ ਰਾਸਨ ਸੰਬੰਧੀ ਮਦਦ ਵੀ ਕਰਦੀ ਹੈ।
ਨਤਾਸ਼ਾ ਨੇ ਮੀਡੀਆ ਰਾਹੀਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰ ਵਿੱਚ ਹੀ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪ੍ਰੌਜੈਕਟ ਡਾਈਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਗ਼ਰੀਬ ਲੋਕਾਂ 'ਚ ਵੰਡਣ ਲਈ ਇੱਕ ਹਜ਼ਾਰ ਮਾਸਕ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੇਡ ਕਰਾਸ ਅਤੇ ਡੇਨਮਾਰਤ ਦੀ ਕੁੜੀ ਨਤਾਸ਼ਾ ਸੋਮਰ ਦੀ ਮਦਦ ਨਾਲ ਲੋਕਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਉਨ੍ਹਾਂ ਨੂੰ ਕੋਵਿਡ-19 ਅਤੇ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।