ਗੁਰਦਾਸਪੁਰ :ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ(Delhi Deputy Chief Minister Manish Sisodia) ਜਿਲ੍ਹਾ ਗੁਰਦਾਸਪੁਰ ਦੇ ਸਨਅਤੀ ਸ਼ਹਿਰ ਬਟਾਲਾ 'ਚ ਮੁਖ ਤੌਰ 'ਤੇ ਬਟਾਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ। ਉਥੇ ਹੀ ਉਹਨਾਂ ਕਿਹਾ ਕਿ ਅੱਜ( ਸੋਮਵਾਰ) ਪੰਜਾਬ ਦਾ ਸਨਅਤਕਾਰ ਅਤੇ ਹਰ ਵਪਾਰੀ ਦੁਖੀ ਹੈ। ਇਸ ਦੀ ਮੁੱਖ ਵਜ੍ਹਾ ਹੈ, ਪੰਜਾਬ ਦੀ ਸੱਤਾ 'ਚ ਰਹਿਣ ਵਾਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ।
ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇ 'ਚ ਆਮ ਆਦਮੀ ਪਾਰਟੀ(Aam Aadmi Party) ਨੂੰ ਪੰਜਾਬ ਦੇ ਲੋਕ ਸੱਤਾ 'ਚ ਲੈ ਕੇ ਆਉਂਦੇ ਹਨ। ਤਾਂ ਉਹਨਾਂ ਵਲੋਂ ਇਹਨਾਂ ਸਨਅਤਕਾਰ ਅਤੇ ਹਰ ਵਪਾਰੀਆਂ ਦੇ ਹਿੱਤ 'ਚ ਨੀਤੀਆਂ ਲਿਆ ਕੇ ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ(United Farmers Front) ਵਲੋਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ(Prime Minister of the country Narendra Modi) ਦੇ ਨਾਮ 'ਤੇ ਲਿਖੀ ਚਿੱਠੀ ਅਤੇ ਫ਼ਸਲਾਂ 'ਤੇ ਐਮ.ਐਸ.ਪੀ ਤਹਿ ਕਰਨ ਦੀ ਮੰਗ ਬਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਇਹ ਪਿਛਲੇ ਇੱਕ ਸਾਲ ਤੋਂ ਕਿਸਾਨ ਨੇ ਅੰਦੋਲਨ ਕਰਕੇ ਦੱਸ ਦਿੱਤਾ ਹੈ।
ਦਿੱਲੀ ਦੇ ਡਿਪਟੀ ਸੀਐਮ ਸਿਸੋਦੀਆ ਨੇ ਕੀਤੀ ਬਟਾਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਜੋ ਹੁਣ ਉਹਨਾਂ ਕਿਸਾਨ ਚਿੱਠੀ ਲਿਖ ਮੰਗ ਕਰ ਰਹੇ ਹਨ। ਹੁਣ ਕੇਂਦਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਆਪਣਾ ਭਰੋਸਾ ਦੇਸ਼ ਦੇ ਕਿਸਾਨ ਤੋਂ ਗਵਾ ਚੁੱਕੀ ਹੈ ਅਤੇ ਹੁਣ ਕੇਂਦਰ ਨੂੰ ਚਾਰ ਕਦਮ ਹੋਰ ਅਗੇ ਵੱਧ ਕਿਸਾਨਾਂ ਦੀਆਂ ਸਭ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਹਨ ਉਹਨਾਂ ਲਈ ਵੀ ਮਾਫੀ ਮੰਗੀ ਜਾਵੇ।
ਇਹ ਵੀ ਪੜ੍ਹੋ:'ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ'