ਗੁਰਦਾਸਪੁਰ: ਦਿੱਲੀ ਵਿਖੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਪਣਾ ਘਰ ਛੱਡ ਬਾਰਡਰ ’ਤੇ ਡਟੇ ਹੋਏ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ। ਇਸਦੇ ਬਾਵਜੂਦ ਵੀ ਕਿਸਾਨ ਬਾਰਡਰ ’ਤੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ। ਪਿੰਡ ਨਰਪੁਰ ਦਾ ਕਿਸਾਨ ਵੀ ਇਸ ਅੰਦੋਲਨ ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ ਪਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਸੀ। ਜਿਸਦਾ ਪਿੰਡ 'ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨ ਦੇ ਅੰਤਿਮ ਸਸਕਾਰ ’ਚ ਸ਼ਾਮਿਲ ਹੋਏ।
ਸੜ੍ਹਕ ਹਾਦਸੇ ’ਚ ਕਿਸਾਨ ਜਾਗੀਰ ਸਿੰਘ ਦੀ ਹੋਈ ਸੀ ਮੌਤ
ਅੰਦੋਲਨ ’ਚ ਜਾ ਰਹੇ ਕਿਸਾਨ ਦੀ ਹਾਦਸੇ ’ਚ ਮੌਤ ਦੱਸ ਦਈਏ ਕਿ ਗੁਰਦਾਸਪੁਰ ਤੋਂ ਟਰੈਕਟਰ ਟਰਾਲੀਆਂ ’ਤੇ ਸਵਾਰ ਹੋ ਕੇ ਕਿਸਾਨਾਂ ਦਾ ਜੱਥਾ ਦਿੱਲੀ ਵਿਖੇ ਅੰਦੋਲਨ ਚ ਸ਼ਾਮਿਲ ਹੋਣ ਲਈ ਜਾ ਰਹੇ ਸੀ। ਪਿੰਡ ਨਰਪੁਰ ਦਾ ਕਿਸਾਨ ਵੀ ਇਸ ਟਰੈਕਟਰ ਟਰਾਲੀ ਚ ਸਵਾਰ ਸੀ। ਪਰ ਰਸਤੇ ’ਚ ਸੜ੍ਹਕੀ ਹਾਦਸੇ ਦੌਰਾਨ ਜਾਗੀਰ ਸਿੰਘ ਟਰਾਲੀ ਤੋਂ ਬਾਹਰ ਡਿੱਗ ਗਿਆ ਜਿਸ ਕਾਰਨ ਉਸਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ।
ਕਈ ਦਿਨਾਂ ਤੋਂ ਕਿਸਾਨੀ ਸੰਘਰਸ਼ ਚ ਸ਼ਾਮਿਲ ਸੀ ਜਾਗੀਰ ਸਿੰਘ
ਉੱਥੇ ਹੀ ਅੰਤਿਮ ਸੰਸਕਾਰ ਮੌਕੇ ਪਿੰਡ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ’ਚ ਕਿਸਾਨ ਜਾਗੀਰ ਸਿੰਘ ਨੇ ਆਪਣੀ ਜਾਨ ਗਵਾਈ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਇਹਨਾਂ ਕਾਲੇ ਕਾਨੂੰਨਾਂ ਵਿਰੋਧ ਸੰਘਰਸ਼ ’ਚ ਸ਼ਾਮਿਲ ਸੀ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਕਿਸਾਨ ਜਾਗੀਰ ਸਿੰਘ ਸ਼ਹੀਦ ਹੋਇਆ ਹੈ ਅਤੇ ਇਸ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇਗਾ।