ਪੰਜਾਬ

punjab

ETV Bharat / state

ਬਟਾਲਾ ਦੇ ਕਸਬਾ ਵਡਾਲਾ ਗਰੰਥਿਆ ਨੇੜੇ ਮਿਲੀ ਟੈਕਸੀ ਡ੍ਰਾਈਵਰ ਦੀ ਲਾਸ਼, ਜਾਂਚ ਜਾਰੀ - taxi driver

ਬਟਾਲਾ: ਕਲਗੀਧਰ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਕਸਬਾ ਵਡਾਲਾ ਗਰੰਥਿਆ ਦੇ ਨੇੜੇ ਉਸੇ ਦੀ ਗੱਡੀ ਵਿੱਚ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।

batala

By

Published : Feb 5, 2019, 11:12 PM IST

murder
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਟੈਕਸੀ ਓਪਰੇਟਰ ਦਾ ਕੰਮ ਕਰਦਾ ਸੀ ਅਤੇ ਉਸਨੇ ਆਪਣੀਆਂ ਤਿੰਨ ਟੈਕਸੀਆਂ ਪਾ ਰੱਖੀਆ ਸਨ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਮਨਜਿੰਦਰ ਨੂੰ ਕਿਸੇ ਦਾ ਫੋਨ ਆਇਆ ਕਿ ਟੈਕਸੀ ਦੀ ਜ਼ਰੂਰਤ ਹੈ ਤਾਂ ਉਹ ਘਰੋਂ ਆਪਣੀ ਗੱਡੀ ਲੈ ਕੇ ਕਰੀਬ ਰਾਤ 9 ਵਜੇ ਨਿਕਲ ਗਿਆ ਅਤੇ ਰਾਤ ਵਾਪਸ ਘਰ ਨਹੀ ਆਇਆ।

ਮ੍ਰਿਤਕ ਦੇ ਸਾਥੀ ਟੈਕਸੀ ਡ੍ਰਾਈਵਰ ਮੋਹਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਸਬਾ ਵਡਾਲਾ ਗਰੰਥਿਆ ਨੇੜੇ ਉਸਦੀ ਆਪਣੀ ਗੱਡੀ ਵਿੱਚ ਹੀ ਮਨਜਿੰਦਰ ਦੀ ਲਾਸ਼ ਬਰਾਮਦ ਹੋਈ ਹੈ ਅਤੇ ਲਾਸ਼ ਦੀ ਹਾਲਤ ਤੋਂ ਸਾਫ ਲੱਗ ਰਿਹਾ ਹੈ ਕਿ ਮਨਜਿੰਦਰ ਦਾ ਗਲਾ ਰੇਤ ਕੇ ਕਤਲ ਕੀਤਾ ਗਿਆ ਹੈ ।

ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ ਐਸ ਪੀ ਵਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕੇ ਉੱਤੇ ਜਾਕੇ ਵੇਖਿਆ ਤਾਂ ਮ੍ਰਿਤਕ ਦੀ ਲਾਸ਼ ਉਸ ਦੀ ਗੱਡੀ ਵਿੱਚ ਪਈ ਸੀ ਅਤੇ ਗਲੇ ਅਤੇ ਸਰੀਰ ਉੱਤੇ ਗੰਭੀਰ ਜ਼ਖਮ ਸਨ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕੇਸ ਦਰਜ ਕਰ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details