ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਵਿੱਚ ਸਰਪੰਚ ਵੱਲੋਂ ਕੋਵਿਡ ਦੇ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਅਤੇ ਕੋਵਿਡ ਆਈਸੋਲੇਸ਼ਨ ਵਾਰਡ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਕਨਸਨਟਰੇਟ ਵੀ ਦਿੱਤੇ ਜਾ ਰਹੇ ਹਨ।
Covid care center:ਪਿੰਡ 'ਚ ਸਰਪੰਚ ਵੱਲੋਂ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਜ਼ਿਲ੍ਹੇ ਦੇ ਮਰੀਜ਼ ਲੈ ਰਹੇ ਫਾਇਦਾ - ਕੋਰੋਨਾ ਕੇਅਰ ਸੈਂਟਰ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਵਿੱਚ ਸਰਪੰਚ ਵੱਲੋਂ ਕੋਵਿਡ ਦੇ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਅਤੇ ਕੋਵਿਡ ਆਈਸੋਲੇਸ਼ਨ ਵਾਰਡ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਕਨਸਨਟਰੇਟ ਵੀ ਦਿੱਤੇ ਜਾ ਰਹੇ ਹਨ।
ਪਿੰਡ ਛੀਨਾ ਰੇਲਵਾਲਾ ਦੇ ਸਰਪੰਚ ਪੰਥਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਕਾਲਜ ਵਿੱਚ ਕਾਲਜ ਦੀ ਮੈਨੇਜਮੈਂਟ ਨਾਲ ਗੱਲ ਕਰਕੇ ਕਾਲਜ ਵਿੱਚ ਕੋਵਿਡ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਅਤੇ ਕੋਵਿਡ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਇਸ ਤੋਂ ਅਲਾਵਾ ਉਨ੍ਹਾਂ ਦੇ ਕੋਲ ਖਾਲਸਾ ਏਡ ਅਤੇ ਪੰਚਾਇਤ ਵੱਲੋਂ ਦਿੱਤੇ ਗਏ। ਆਕਸੀਜਨ ਕਨਸਨਟਰੇਟਰ ਵੀ ਹਨ, ਕੋਵਿਡ ਮਰੀਜ਼ ਨੂੰ ਜ਼ਰੂਰਤ ਪੈਣ ਤੇ ਇੱਕ ਐਫੀਡੇਵਿਟ ਅਤੇ ਕੋਵਿਡ ਪੌਜ਼ੀਟਿਵ ਰਿਪੋਰਟ ਦੇ ਆਕਸੀਜਨ ਕੌਂਸਿਟੇਟਰ ਲੈ ਕੇ ਜਾ ਸਕਦਾ ਹੈ ਅਤੇ 5 ਦਿਨਾਂ ਬਾਅਦ ਵਾਪਿਸ ਦੇਣਾ ਹੋਵੇਗਾ। ਜੇਕਰ ਬਾਅਦ ਵਿੱਚ ਵੀ ਜ਼ਰੂਰਤ ਪੈਂਦੀ ਹੈ ਤਾਂ ਆਕਸੀਜਨ ਕੌਂਸਿਟੇਟਰ ਦਾ ਟਾਈਮ ਵਧਾਇਆ ਜਾ ਸਕਦਾ ਹੈ।
ਪੰਥ ਦੀਪ ਨੇ ਦੂਜਿਆਂ ਪੰਚਾਇਤਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਕੋਵਿਡ ਨੂੰ ਲੈ ਕੇ ਆਪਣੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਕੋਵਿਡ ਕੇਅਰ ਸੈਂਟਰ ਖੋਲ੍ਹਣ ਲਈ ਅੱਗੇ ਆਉਣ ਤਾਂ ਕਿ ਸਰਕਾਰ ਦਾ ਸਹਿਯੋਗ ਕੀਤਾ ਜਾਵੇ।