ਗੁਰਦਾਸਪੁਰ: ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਪੂਰੇ ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਘਰਾਂ ਵਿੱਚ ਬੈਠ ਕੇ ਪੰਜਾਬ ਸਰਕਾਰ ਦਾ ਸਹਿਯੋਗ ਕਿਸ ਤਰ੍ਹਾਂ ਕਰ ਸਕਦੇ ਹਨ। ਕੁਝ ਇਸੇ ਤਰ੍ਹਾਂ ਦੀ ਮਿਸਾਲ ਗੁਰਦਾਸਪੁਰ ਵਿੱਚ ਆਪਣਾ ਬੂਟੀਕ ਚਲਾ ਰਹੀ ਮਹਿਲਾ ਅੰਜੂ ਬਾਲਾ ਨੇ ਪੈਦਾ ਕੀਤੀ ਹੈ। ਅੰਜੂ ਆਪਣੇ ਪਰਿਵਾਰ ਸਮੇਤ ਘਰ ਵਿੱਚ ਕਪੜੇ ਦੇ ਮਾਸਕ ਤਿਆਰ ਕਰ, ਇਨ੍ਹਾਂ ਮਾਸਕ ਨੂੰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵਿੱਚ ਦੇ ਰਹੀ ਹੈ।
ਕੋਵਿਡ-19: ਗੁਰਦਾਸਪੁਰ ਦੀ ਇਸ ਮਹਿਲਾ ਨੇ ਕਿੱਤੇ ਨੂੰ ਬਣਾਇਆ ਸੇਵਾ, ਮਾਸਕ ਬਣਾ ਲੋੜਵੰਦਾਂ 'ਚ ਵੰਡੇ - ਗੁਰਦਾਸਪੁਰ
ਗੁਰਦਾਸਪੁਰ ਦੀ ਰਹਿਣ ਵਾਲੀ ਅੰਜੂ ਆਪਣੇ ਪਰਿਵਾਰ ਸਮੇਤ ਘਰ ਵਿੱਚ ਕਪੜੇ ਦੇ ਮਾਸਕ ਤਿਆਰ ਕਰ, ਇਨ੍ਹਾਂ ਮਾਸਕ ਨੂੰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵਿੱਚ ਦੇ ਰਹੀ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਅੰਜੂ ਬਾਲਾ ਨੇ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਘਰ ਵਿੱਚ ਬੈਠ ਆਪਣੇ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਚਾਹੁੰਦੀ ਸੀ। ਇਸ ਲਈ ਉਸ ਨੇ ਘਰ ਵਿੱਚ ਕਪੜੇ ਦੇ ਮਾਸਕ ਤਿਆਰ ਕਰ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਇਹ ਮਾਸਕ ਮੁਫ਼ਤ ਪਹੁੰਚਾਉਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਟਾਫ ਅਤੇ ਪਰਿਵਾਰ ਨਾਲ ਰਲ ਕੇ ਕਰ ਰਹੀ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ ਉਹ 1000 ਦੇ ਕਰੀਬ ਮਾਸਕ ਵੰਡ ਚੁਕੇ ਹਨ। ਇਸੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਬੂਟਿਕ ਦਾ ਕੰਮ ਕਰ ਰਹੀਆਂ ਭੈਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਘਰਾਂ ਵਿੱਚ ਬੈਠ ਮਾਸਕ ਜਾ ਸੈਨੀਟਾਈਜ਼ਰ ਬਣਾ ਕੇ ਪੰਜਾਬ ਦੇ ਲੋਕਾਂ ਦਾ ਸਾਥ ਦੇਣ।