ਬਟਾਲਾ:ਰੱਖੜੀ ਦੇ ਤਿਉਹਾਰ ਨੂੰ ਲੈਕੇ ਥੋਕ ਰੱਖੜੀ ਵਪਾਰੀ ਮੰਦੀ ਦੀ ਮਾਰ ਹੇਠ ਦਿਖਾਈ ਦੇ ਰਹੇ ਹਨ। ਵਪਾਰੀ ਦਾ ਕਹਿਣਾ ਹੈ, ਕਿ ਇਸ ਸਾਲ ਰੱਖੜੀ ਦੇ ਖਰੀਦਾਰ ਬਹੁਤ ਘੱਟ ਹੈ। ਕਾਰੋਬਾਰ ‘ਤੇ ਕੋਰੋਨਾ ਅਤੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ, ਕਿ ਉਨ੍ਹਾਂ ਦਾ ਜੋ ਕਾਰੋਬਾਰ ਹੈ, ਉਹ ਸਾਲਾਂ ਤੋਂ ਚੱਲ ਰਿਹਾ ਹੈ, ਅਤੇ ਉਹ ਜੰਮੂ ਅਤੇ ਹਿਮਾਚਲ ਪ੍ਰਦੇਸ਼ ‘ਚ ਸਪਲਾਈ ਕਰਦੇ ਆ ਰਹੇ ਹੈ। ਪਰ ਪਿਛਲੇ 2 ਸਾਲ ਤੋਂ ਕੋਰੋਨਾ ਦੀ ਮਾਰ ਦਾ ਉਨ੍ਹਾਂ ਦੇ ਵਾਪਰ ‘ਤੇ ਬਹੁਤ ਮਾੜਾ ਅਸਰ ਪਿਆ ਹੈ।
ਰੱਖੜੀ ਤਿਉਹਾਰ ‘ਤੇ ਕੋਰੋਨਾ ਦੀ ਮਾਰ... ਉਨ੍ਹਾਂ ਨੇ ਕਿਹਾ, ਕਿ ਅਸੀਂ ਰੱਖੜੀ ਦੀ ਦੂਜੇ ਸੂਬਿਆ ਵਿੱਚ ਵੱਡੇ ਪੱਧਰ ‘ਤੇ ਸਪਲਾਈ ਕਰਦੇ ਸਨ। ਪਰ ਹੁਣ ਕੋਰੋਨਾ ਕਾਰਨ ਦੂਜੇ ਸੂਬਿਆ ਦੇ ਨਾਲ-ਨਾਲ ਆਪਣੇ ਹੀ ਸੂਬੇ ਵਿੱਚ ਵੀ ਮਾਲ ਦੀ ਸਪਲਾਈ ਨਾ ਦੇ ਬਰਾਬਰ ਹੋ ਗਈ ਹੈ।
ਵਪਾਰੀਆਂ ਦਾ ਕਹਿਣਾ ਹੈ, ਕਿ ਖ਼ਾਸ ਤੌਰ ‘ਤੇ ਗੁਆਂਢੀ ਸੂਬੇ ਜੰਮੂ ਅਤੇ ਹਿਮਾਚਲ ‘ਚ ਐਂਟਰੀ ਤੇ ਆਉਣ ਜਾਣ ਲਈ ਕੋਰੋਨਾ ਟੈਸਟ ਕਰਵਾਉਣਾ ਪੈਂਦਾ ਹੈ। ਜਿਸ ਕਰਕੇ ਬਹੁਤ ਸਾਰੇ ਲੋਕ ਆਉਣ ਜਾਨ ਤੋ ਡਰਦੇ ਹਨ। ਇਸ ਦੇ ਨਾਲ ਹੀ ਲਗਾਤਾਰ ਵੱਧ ਰਹੀ ਮਹਿੰਗਾਈ ਨਾਲ ਵੀ ਕਾਰੋਬਾਰ ‘ਤੇ ਬੁਰਾ ਅਸਰ ਪੈ ਰਿਹਾ ਹੈ।
ਵਾਪਰੀਆਂ ਮੁਤਾਬਿਕ ਲੋਕਾਂ ‘ਚ ਪੈਸਿਆਂ ਦੀ ਕਾਫ਼ੀ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਚਲਦੇ ਲੋਕ ਪੈਸੇ ਵੀ ਖਰਚਣ ਦਾ ਰਿਕਸ ਨਹੀਂ ਲੈ ਰਹੇ। ਉਨ੍ਹਾਂ ਮੁਤਾਬਿਕ ਕੋਰੋਨਾ ਕਾਰਨ ਲੋਕਾਂ ਦੀਆਂ ਨੌਕਾਰੀਆਂ ਜਾਣਾ ਵੀ ਤਿਉਹਾਰਾਂ ਵਿੱਚ ਵਪਾਰੀਆਂ ਲਈ ਘਾਟੇ ਦਾ ਸੌਦਾ ਹੈ, ਉਨ੍ਹਾਂ ਨੇ ਕਿਹਾ, ਕਿ ਜੇਕਰ ਆਮ ਲੋਕਾਂ ਕੋਲ ਨੌਕਰੀ ਭਾਵ ਰੁਜ਼ਗਾਰ ਹੋਵੇਗਾ ਉਹ ਵੀ ਤਾਹੀ ਪੈਸੇ ਖਰਚ ਕਰਨਗੇ।
ਇਹ ਵੀ ਪੜ੍ਹੋ:ਮੰਦੀ ਦੇ ਦੌਰ 'ਚ ਸੈਲਫ਼ ਹੈਲਪ ਗਰੁੱਪ ਵੱਲੋਂ ਕੀਤਾ ਗਿਆ ਇਹ ਉਪਰਾਲਾ...