ਗੁਰਦਾਸਪੁਰ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਮੁੜ ਵਿਸਫੋਟ ਹੋਇਆ ਹੈ। ਇੱਕੋ ਦਿਨ ਵਿੱਚ ਕੋਰੋਨਾ ਤੋਂ 13 ਵਿਅਕਤੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਵਿੱਚ 15 ਸਾਲਾਂ ਦੀ ਇੱਕ ਬਾਲੜੀ ਵੀ ਸ਼ਾਮਲ ਹੈ।
ਐੱਸਡੀਐੱਮ ਸਕੱਤਰ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 13 ਨਵੇਂ ਆਏ ਮਾਮਲਿਆਂ ਵਿੱਚੋਂ 1 ਗੁਰਦਾਸਪੁਰ ਸ਼ਹਿਰ, 1 ਪਿੰਡ ਕੱਮੋਨੰਗਲ, 2 ਧਾਰੀਵਾਲ ਅਤੇ 9 ਬਟਾਲਾ ਸ਼ਹਿਰ ਵਿੱਚੋਂ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਵਿੱਚ ਪਹਿਲਾ ਆਏ ਪੌਜ਼ੀਟਿਵ ਮਰੀਜ਼ ਦੇ ਸਪੰਰਕ ਵਿੱਚ ਆਏ ਹੋਏ ਮਰੀਜ਼ ਹਨ। ਐੱਸਡੀਐੱਮ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿੱਚ ਪਹਿਲਾ ਪੌਜ਼ੀਟਿਵ ਪਾਏ ਗਏ ਗੁਰਦਾਸਪੁਰ ਦੇ ਕੱਪੜਾ ਵਪਾਰੀ ਦੀ 15 ਸਾਲਾ ਪੋਤਰੀ ਵੀ ਸ਼ਾਮਿਲ ਹੈ।