ਬਟਾਲਾ: ਸ਼ਹਿਰ ਵਿੱਚ ਸਿੱਖ ਜੱਥੇਬੰਦੀਆਂ ਨੇ ‘ਦਾਸਤਾਨ-ਏ-ਮੀਰੀ ਪੀਰੀ’ ਦੇ ਵਿਰੋਧ ਵਿੱਚ ਐੱਸ.ਡੀ.ਐੱਮ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਪੋਸਟਰ ਉਤਰਵਾਉਣ ਤੇ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਨਾ ਲੱਗਾਉਣ ਦੀ ਪ੍ਰਸ਼ਾਸਨ ਕੋਲ ਮੰਗ ਕੀਤੀ।
ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ 'ਤੇ ਵਿਵਾਦ, ਐੱਸਡੀਐੱਮ ਨੂੰ ਸੌਂਪਿਆਂ ਮੰਗ ਪੱਤਰ - batala
ਬਟਾਲਾ ਵਿੱਚ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਦਾ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਲੱਗੇ ਫ਼ਿਲਮ ਦੇ ਹੋਰਡਿੰਗ ਬੋਰਡ ਵੀ ਫਾੜੇ।
ਫ਼ੋਟੋ
ਉੱਥੇ ਹੀ ਸਿੱਖ ਜੱਥੇਬੰਦੀਆਂ ਨੇ ਨੁੰਮਾਇੰਦਿਆਂ ਨੇ ਐੱਸਡੀਐੱਮ ਦੇ ਦਫ਼ਤਰ 'ਚ ਜਾ ਕੇ ਪਹਿਲਾਂ ਰੋਸ ਮਾਰਚ ਕੱਢਿਆ। ਇਸ ਤੋਂ ਬਾਅਦ ਨਾਅਰੇਬਾਜ਼ੀ ਕਰਨ ਉਪਰੰਤ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੌਂਪਿਆ।
ਇਸ ਦੇ ਨਾਲ ਹੀ ਐਸ.ਡੀ.ਐੱਮ ਬਲਬੀਰ ਰਾਜ ਨੇ ਸਿੱਖ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਲੈਂਦਿਆਂ ਹੋਇਆਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਣ ਦੀ ਗੱਲ ਕਹੀ।