ਪੰਜਾਬ

punjab

ETV Bharat / state

ਸਰਕਾਰੀ ਹਦਾਇਤਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੈ ਇਹ ਨਿੱਜੀ ਸਕੂਲ - Batala school

ਸਰਕਾਰ ਦੀਆਂ ਹਦਾਇਤਾਂ ਦੇ ਉਲਟ ਬਟਾਲਾ ਦੇ ਇੱਕ ਨਿੱਜੀ ਸਕੂਲ ਵੱਲੋਂ ਯੂ.ਕੇ.ਜੀ ਅਤੇ ਐਲ.ਕੇ.ਜੀ ਦੇ ਬੱਚਿਆਂ ਨੂੰ ਪੇਪਰ ਦੇਣ ਲਈ ਮਜਬੂਰਨ ਬੁਲਾਇਆ ਗਿਆ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਵੱਲੋਂ ਮੈਸੇਜ ਗਿਆ ਸੀ ਕਿ ਆਪਣੇ ਬੱਚਿਆਂ ਨੂੰ ਪਰੀਖਿਆ ਲਈ ਭੇਜਿਆ ਜਾਵੇ।

Contrary to the government's instructions, a private school opened in Batala
ਸਰਕਾਰੀ ਹਦਾਇਤਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੈ ਇਹ ਨਿੱਜੀ ਸਕੂਲ

By

Published : Sep 9, 2020, 7:30 PM IST

ਗੁਰਦਾਸਪੁਰ: ਅਨਲੌਕ ਦੇ ਚੌਥੇ ਪੜਾਅ 'ਚ ਕੇਂਦਰ ਸਰਕਾਰ ਨੇ ਬਹੁਤ ਸਾਰੇ ਅਦਾਰਿਆਂ ਵਿੱਚ ਢਿੱਲਾਂ ਦੇ ਦਿੱਤੀਆਂ ਹਨ। ਉੱਥੇ ਹੀ ਕੇਂਦਰ ਨੇ ਹਾਲੇ ਤੱਕ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੱਤੀ ਪਰ ਇਸ ਦੇ ਬਾਵਜੂਦ ਕੁਝ ਲੋਕ ਕੋਰੋਨਾ ਦੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ।

ਸਰਕਾਰੀ ਹਦਾਇਤਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੈ ਇਹ ਨਿੱਜੀ ਸਕੂਲ

ਅਜਿਹਾ ਹੀ ਤਾਜ਼ਾ ਮਾਮਲਾ ਬਟਾਲਾ ਦੇ ਇੱਕ ਨਿੱਜੀ ਸਕੂਲ ਦਾ ਸਾਹਮਣੇ ਆਇਆ ਹੈ ਜਿੱਥੇ ਇਹ ਨਿੱਜੀ ਸਕੂਲ ਪਿਛਲੇ 2 ਦਿਨ ਤੋਂ ਬੱਚਿਆਂ ਦੇ ਪੇਪਰ ਲੈ ਰਿਹਾ ਹੈ। ਬੱਚੇ ਵੀ ਬਹੁਤ ਛੋਟੇ ਹਨ। ਸਕੂਲ ਵੱਲੋਂ ਯੂ.ਕੇ.ਜੀ ਅਤੇ ਐਲ.ਕੇ.ਜੀ ਕਲਾਸ ਦੇ ਬੱਚਿਆਂ ਨੂੰ ਪੇਪਰ ਦੇਣ ਲਈ ਮਜਬੂਰਨ ਬੁਲਾਇਆ ਗਿਆ ਸੀ।

ਜਦੋਂ ਮੀਡਿਆ ਦੀ ਟੀਮ ਸਕੂਲ ਵਿੱਚ ਪਹੁੰਚੀ ਤਾਂ ਜਿਆਦਾਤਰ ਸਟਾਫ ਸਕੂਲ ਛੱਡ ਦੌੜ ਗਿਆ। ਬਟਾਲਾ ਦੇ ਇਸ ਸਕੂਲ 'ਚ ਪਹੁੰਚੇ ਛੋਟੇ ਬੱਚਿਆ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵੱਲੋਂ ਮੈਸੇਜ ਗਿਆ ਸੀ ਕਿ ਆਪਣੇ ਬੱਚਿਆਂ ਨੂੰ ਪਰੀਖਿਆ ਲਈ ਭੇਜਿਆ ਜਾਵੇ। ਇਸ ਲਈ ਮਜਬੂਰਨ ਉਹ ਆਪਣੇ ਬੱਚਿਆਂ ਨੂੰ ਪਰੀਖਿਆ ਲਈ ਸਕੂਲ ਲੈ ਕੇ ਆਏ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਹੁਤ ਖ਼ਤਰਾ ਹੈ ਪਰ ਕੀ ਕਰੀਏ ਸਕੂਲ ਪ੍ਰਸ਼ਾਸਨ ਵੱਲੋਂ ਮਜਬੂਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਫੀਸਾਂ ਲੈਣ ਲਈ ਸਕੂਲ ਪ੍ਰਬੰਧਕ ਉਨ੍ਹਾਂ ਨੂੰ ਮਜਬੂਰ ਕਰ ਰਿਹਾ ਹੈ।

ਜਦੋਂ ਇਸ ਸੰਬੰਧ ਵਿੱਚ ਸਕੂਲ ਦੀ ਪ੍ਰਿੰਸੀਪਲ ਰਿਧਿਮਾ ਮਹਾਜਨ ਤੋਂ ਸਕੂਲ ਖੋਲ੍ਹਣ ਤੇ ਛੋਟੇ ਬੱਚਿਆ ਨੂੰ ਸਕੂਲ 'ਚ ਬੁਲਾਏ ਜਾਣ ਬਾਰੇ ਪੁੱਛਿਆ ਗਿਆ ਉਨ੍ਹਾਂ ਇਹ ਮੰਨਿਆ ਕਿ ਉਨ੍ਹਾਂ ਬੱਚੇ ਸਕੂਲ ਬੁਲਾਏ ਹਨ। ਪ੍ਰਿੰਸੀਪਲ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੇ ਕੋਲ ਆਨਲਾਈਨ ਪੜਾਈ ਲਈ ਫੋਨ ਨਹੀਂ ਹੈ, ਉਨ੍ਹਾਂ ਬੱਚਿਆਂ ਦੇ ਮਾਂ-ਬਾਪ ਦੇ ਕਹਿਣ ਉੱਤੇ ਹੀ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਫੀਸ ਮੰਗਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਫੀਸ ਮੰਗਣ ਵਾਲੀ ਇਸ 'ਚ ਕੋਈ ਗੱਲ ਨਹੀਂ ਹੈ।

ABOUT THE AUTHOR

...view details