ਪੰਜਾਬ

punjab

ETV Bharat / state

ਕਰਤਾਰਪੁਰ ਕੋਰੀਡੋਰ: ਭਾਰਤ ਵਾਲੇ ਪਾਸੇ 25 ਫੀਸਦ ਕੰਮ ਅਧੂਰਾ, 31 ਤਰੀਕ ਕੀਤਾ ਜਾਵੇਗਾ ਮੁਕੰਮਲ - ਚੇਅਰਮੈਨ ਲੈਂਡ ਪੋਰਟ ਅਥਾਰਟੀ ਗੋਬਿੰਦ ਮੋਹਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਸੰਗਤਾਂ ਲਈ ਭਾਰਤ-ਪਾਕਿ ਸਰਕਾਰ ਵਲੋਂ ਕਰਤਾਰ ਲਾਂਘੇ ਦੀ ਭੇਂਟ ਪੂਰੀ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਸਿੱਖ ਸੰਗਤ ਦੀਆਂ ਸਾਲਾਂ ਪੁਰਾਣੀ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਧਰਤੀ ਦੇ ਦਰਸ਼ਨ ਕਰਨ ਦੀਆਂ ਅਰਦਾਸਾਂ ਜਲਦ ਹੀ ਪੂਰੀਆਂ ਹੋ ਜਾਣਗੀਆਂ।

ਫ਼ੋਟੋ

By

Published : Oct 16, 2019, 8:47 PM IST

ਡੇਰਾ ਬਾਬਾ ਨਾਨਕ: ਕੇਂਦਰ ਨੇ ਪੰਜਾਬ ਸਰਕਾਰ ਉੱਤੇ ਕਰਤਾਰਪੁਰ ਕੋਰੀਡੋਰ ਵਿੱਚ ਸਹਿਯੋਗ ਨਾ ਦੇਣ ਦੇ ਅਸਿੱਧੇ ਢੰਗ ਨਾਲ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆ ਆਈ ਤੇ ਮਿੱਟੀ ਨਹੀਂ ਮਿਲੀ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ। ਸਿਰਫ਼ 15 ਦਿਨ ਬਾਕੀ ਹਨ ਤੇ ਅਜੇ 25 ਫੀਸਦੀ ਕੰਮ ਅਧੂਰਾ ਪਿਆ ਹੈ। ਹਾਲਾਂਕਿ ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਜਲਦ ਕੰਮ ਪੂਰਾ ਹਣ ਲਈ ਯਕੀਨੀ ਬਣਾਇਆ।

ਵੇਖੋ ਵੀਡੀਓ

ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਕਿਹਾ ਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਕਿ 31 ਸਤੰਬਰ ਨੂੰ ਇਹ ਸਾਰਾ ਕੰਮ ਮੁਕੰਮਲ ਕਰਨ ਲਈ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਬੀਐਸਐਫ਼ ਤੇ ਹੋਰ ਸੁੱਰਖਿਆਂ ਬਲ ਵੱਡੀ ਗਿਣਤੀ ਵਿੱਚ ਤੈਨਾਤ ਰਹਿਣਗੇ। ਅਧਿਕਾਰੀਆਂ ਨੇ ਕਿਹਾ ਕਿ 31 ਤਰੀਕ ਤੋਂ ਬਾਅਦ ਡੇਰਾ ਬਾਬਾ ਨਾਨਕ ਵਿਖੇ ਯਾਤਰਾ ਸ਼ੁਰੂ ਹੋ ਜਾਵੇਗੀ।

ਧੰਨਵਾਦ ANI

ਇਸ ਬਾਰੇ ਜਦੋਂ ਚੇਅਰਮੈਨ ਲੈਂਡ ਪੋਰਟ ਅਥਾਰਟੀ ਗੋਬਿੰਦ ਮੋਹਨ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਕੀਤਾ ਤਾਂ ਉਨ੍ਹਾਂ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਕੁੱਝ ਦਿਨ ਦੀ ਸਮੱਸਿਆ ਸੀ ਜਿਸ ਨੂੰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰ ਲਿਆ ਗਿਆ ਸੀ।

ਵੇਖੋ ਵੀਡੀਓ

ਉੱਥੇ ਮੌਕੇ ਉੱਤੇ ਪਹੁੰਚੀਆਂ ਸੰਗਤਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿ ਡੇਰਾ ਬਾਬਾ ਨਾਨਕ ਦੇ ਉਸ ਪਾਰ ਜਾ ਕੇ ਦਰਸ਼ਨ ਕਰਕੇ ਹਰ ਸੰਗਤ ਦੀ ਸਾਲਾਂ ਪੁਰਾਣੀ ਅਰਦਾਸ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨਾਲ-ਨਾਲ ਹਰ ਧਰਮ ਵਿੱਚ ਖੁਸ਼ੀ ਦੀ ਲਹਿਰ ਹੈ। ਸ਼ਰਧਾਲੂਆਂ ਨੇ ਸਰਕਾਰ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:ਲਾਇਲਪੁਰ ਖਾਲਸਾ ਕਾਲਜ 'ਚ 'ਡਿਜੀਟਲ ਲਾਈਟ ਐਂਡ ਸਾਊਂਡ ਸ਼ੋਅ' ਦਾ ਹੋਇਆ ਆਯੋਜਨ

ABOUT THE AUTHOR

...view details