ਪੰਜਾਬ

punjab

ETV Bharat / state

Cremated with Military Honours: 23 ਸਾਲਾ ਕਾਂਸਟੇਬਲ ਨੂੰ ਫੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ - ਭਾਰਤੀ ਫੌਜ

ਗੁਰਦਾਸਪੁਰ ਤੋਂ 23 ਸਾਲਾ ਫੌਜੀ ਸੰਦੀਪ ਕੁਮਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਬੀਤੇ ਦਿਨੀਂ ਉਸ ਦੇ ਪਿੰਡ ਵਿਖੇ ਫੌਜੀ ਸਨਾਮਾਨਾਂ ਨਾਲ ਸੰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ।

constable Sandeep was cremated with military honours in Gurdaspur
23 ਸਾਲਾ ਕਾਂਸਟੇਬਲ ਨੂੰ ਫੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

By

Published : Feb 23, 2023, 2:07 PM IST

23 ਸਾਲਾ ਕਾਂਸਟੇਬਲ ਨੂੰ ਫੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਗੁਰਦਾਸਪੁਰ : ਭਾਰਤੀ ਫੌਜ ਦੀ ਤੀਜੀ ਪੰਜਾਬ ਰੈਜ਼ੀਮੈਂਟ ਦਾ 23 ਸਾਲਾ ਸਿਪਾਹੀ ਸੰਦੀਪ ਕੁਮਾਰ, ਜੋ ਕਿ 12 ਦਿਨ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ। ਇਸ ਦੌਰਾਨ ਉਹ ਆਪਣੇ ਦੋ ਦੋਸਤਾਂ ਨਾਲ ਮੁਕੇਰੀਆਂ ਨੇੜੇ ਕਿਸੇ ਪਿੰਡ ਆਪਣੇ ਇਕ ਸਾਥੀ ਦੀ ਭੈਣ ਦੇ ਵਿਆਹ ਲਈ ਗਿਆ ਸੀ, ਪਰ ਵਿਆਹ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਕਾਰ ਇਕ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਕਾਂਸਟੇਬਲ ਸੰਦੀਪ ਕੁਮਾਰ ਦੀ ਮੌਤ ਹੋ ਗਈ। ਜਦਕਿ ਉਸ ਦੇ ਦੋ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :Hola Mohalla 2023 : ਇਸ ਖਾਸ ਮੌਕੇ ਸੰਗਤ ਲਈ ਸ਼ਟਲ ਬੱਸ ਸੇਵਾ ਦਾ ਪ੍ਰਬੰਧ, ਜਾਣੋ ਹੋਰ ਕਿਹੜੀਆਂ ਸਹੂਲਤਾਂ ਮਿਲਣਗੀਆਂ

ਮਾਂ ਸਿਹਰਾ ਲਾ ਕੇ ਪੁੱਤ ਨੂੰ ਦਿੱਤੀ ਵਿਦਾਇਗੀ :ਅੱਜ ਉਨ੍ਹਾਂ ਦੇ ਜੱਦੀ ਪਿੰਡ ਡਾਲੀਆ ਵਿਖੇ ਪੂਰੇ ਫ਼ੌਜੀ ਸਨਮਾਨਾਂ ਨਾਲ ਕਾਂਸਟੇਬਲ ਦਾ ਸਸਕਾਰ ਕੀਤਾ ਗਿਆ। ਸੂਬੇਦਾਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਤਿੱਬੜੀ ਛਾਉਣੀ ਤੋਂ 19 ਸਿੱਖ ਯੂਨਿਟ ਦੇ ਜਵਾਨਾਂ ਨੇ ਬਿਗੁਲ ਦੀ ਗੂੰਜ ਨਾਲ ਹਵਾ ਵਿੱਚ ਗੋਲੀਆਂ ਚਲਾ ਕੇ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਜਦੋਂ ਤਿਰੰਗੇ ਵਿੱਚ ਲਪੇਟੀ ਹੋਈ ਸੰਦੀਪ ਦੀ ਮ੍ਰਿਤਕ ਦੇਹ ਫੌਜੀ ਗੱਡੀ ਵਿੱਚ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਮਾਤਾ ਜਸਬੀਰ ਦੇਵੀ ਨੇ ਆਪਣੇ ਇਕਲੌਤੇ ਪੁੱਤਰ ਦੇ ਸਿਰ ਉਤੇ ਸਿਹਰਾ ਬੰਨ੍ਹਿਆ ਅਤੇ ਤਿੰਨ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਤਾਂ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ। ਸੈਨਿਕ ਸੰਦੀਪ ਦੇ ਪਿਤਾ ਸ਼ਾਮ ਲਾਲ ਨੇ ਆਪਣੇ ਪੁੱਤਰ ਦੀ ਚਿਤਾ ਨੂੰ ਅਗਨ ਭੇਟ ਕੀਤਾ। ਦੱਸ ਦੇਈਏ ਕਿ ਸੜਕ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਦੀ‌ ਸ਼ਹੀਦ ਸੰਦੀਪ ਵੱਲੋਂ ਕਾਰ ਵਿਚ ਬੈਠ ਕੇ ਬਣਾਈ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਹੱਸਦਾ ਦਿਖਾਈ ਦੇ ਰਿਹਾ ਹੈ। ਸੰਦੀਪ ਦੇ ਪਿਤਾ ਸ਼ਾਮ ਲਾਲ ਦੀਨਾਨਗਰ ਥਾਣੇ ਵਿੱਚ ਹੋਮਗਾਰਡ ਵਜੋਂ ਤਾਇਨਾਤ ਹਨ।

ਇਹ ਵੀ ਪੜ੍ਹੋ :Bhagwant Mann Tweet's on Amit Ratan Arrest : ਬਠਿੰਡਾ ਰਿਸ਼ਵਤ ਕਾਂਡ 'ਚ ਆਪ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ, ਸੀਐਮ ਮਾਨ ਨੇ ਕੀਤਾ ਟਵੀਟ

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਸੂਬੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਬਹੁਤ ਹੀ ਬਹਾਦਰ ਸੈਨਿਕ ਸੀ। ਸੰਦੀਪ 16 ਜੂਨ 2020 ਨੂੰ ਗਲਵਾਨ ਵੈਲੀ ਵਿੱਚ ਚੀਨੀ ਸੈਨਿਕਾਂ ਨਾਲ ਹੋਏ ਮੁਕਾਬਲੇ ਵਿੱਚ ਵੀ ਸ਼ਾਮਲ ਸੀ ਅਤੇ ਚੀਨੀ ਸੈਨਿਕਾਂ ਨਾਲ ਲੜਦਿਆਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਕੁਝ ਸਮੇਂ ਲਈ ਹਸਪਤਾਲ 'ਚ ਦਾਖਲ ਰਿਹਾ ਸੀ। ਪਰ ਉਸ ਨੇ ਇਹ ਸਭ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸਿਆ ਤਾਂ ਜੋ ਉਸ ਦੇ ਮਾਤਾ-ਪਿਤਾ ਘਬਰਾ ਨਾ ਜਾਣ। ਅੱਜ ਇਕਲੌਤੇ ਪੁੱਤਰ ਦੇ ਜਾਣ ਨਾਲ ਇਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕੁੰਵਰ ਵਿੱਕੀ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ।

ABOUT THE AUTHOR

...view details