ਗੁਰਦਾਸਪੁਰ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੋ ਰਹੀ ਹੈ। ਹਰ ਰੋਜ਼ ਵਰਕਰਾਂ ਤੇ ਆਗੂਆਂ ਵਿਚਾਲੇ ਤਕਰਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਥਾਪੇ ਗਏ ਚੋਣ ਆਬਜ਼ਰਵਰ ਮੰਤਰੀ ਓਪੀ ਸੋਨੀ ਜਿਵੇਂ ਹੀ ਸ਼ਾਮ ਨੂੰ ਬਟਾਲਾ ਕਾਂਗਰਸ ਭਵਨ ਪਹੁੰਚੇ ਤਾਂ ਕਾਂਗਰਸੀ ਆਗੂ ਉਨ੍ਹਾਂ ਦੇ ਸਾਹਮਣੇ ਹੀ ਭਿੜ ਗਏ। ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਅਸ਼ਵਨੀ ਸੇਖੜੀ ਨੇ ਸਟੇਜ ਤੋਂ ਹੀ ਮੰਤਰੀ ਓਪੀ ਸੋਨੀ ਸਾਹਮਣੇ ਦੂਸਰੇ ਕੁਝ ਕਾਂਗਰਸੀਆਂ ’ਤੇ ਜੰਮ ਕੇ ਸ਼ਬਦੀ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ।
ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਦੀ ਫੁੱਟ ਆਈ ਸਾਹਮਣੇ, ਕੈਬਨਿਟ ਮੰਤਰੀ ਸੋਨੀ ਸਾਹਮਣੇ ਭਿੜੇ ਕੈਬਨਿਟ ਮੰਤਰੀ ਓਪੀ ਸੋਨੀ ਸਾਹਮਣੇ ਹੀ ਕਾਂਗਰਸੀ ਵਰਕਰ ਹੋਏ ਹੱਥੋਪਾਈ
ਮੰਤਰੀ ਓਪੀ ਸੋਨੀ ਸਾਹਮਣੇ ਹੋਈ ਤਕਰਾਰ ਅਤੇ ਮੰਤਰੀ ਓਪੀ ਸੋਨੀ ਵੱਲੋਂ ਅਤੇ ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕਾਂਗਰਸੀਆਂ ਦੀ ਆਪਸੀ ਫੁੱਟ ਸਾਹਮਣੇ ਆ ਗਈ। ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੰਡਾਲ ’ਚ ਬੈਠੇ ਕੁੱਝ ਆਗੂਆਂ ਨੂੰ ਅਸ਼ਵਨੀ ਸੇਖੜੀ ਨੇ ਗੱਦਾਰ ਆਖਿਆ ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਪਰੰਤ ਅਸ਼ਵਨੀ ਸੇਖੜੀ ਤੇ ਦੂਜੀ ਧਿਰ ਵਿਚਾਲੇ ਵਿਵਾਦ ਵੱਧ ਗਿਆ ਤੇ ਗੱਲ ਹੱਥੋ-ਪਾਈ ਤੱਕ ਪਹੁੰਚ ਗਈ।
ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਦੀ ਫੁੱਟ ਆਈ ਸਾਹਮਣੇ, ਕੈਬਨਿਟ ਮੰਤਰੀ ਸੋਨੀ ਸਾਹਮਣੇ ਭਿੜੇ ਓਪੀ ਸੋਨੀ ਵੀ ਹੋਏ ਆਪੇ ਤੋਂ ਬਾਹਰ, ਪਾਰਟੀ ਤੋਂ ਬਾਹਰ ਕੱਢਣ ਦੀ ਦਿੱਤੀ ਧਮਕੀ
ਆਪਣੇ ਸਾਹਮਣੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਝਗੜਦੇ ਵੇਖ ਕੈਬਨਿਟ ਮੰਤਰੀ ਓਪੀ ਸੋਨੀ ਵੀ ਆਪੇ ਤੋਂ ਬਾਹਰ ਹੋ ਗਏ। ਇਸ ਮੌਕੇ ਓਪੀ ਸੋਨੀ ਨੇ ਵੀ ਜੰਮ ਕੇ ਆਪਣੇ ਪਾਰਟੀ ਵਰਕਰਾਂ ਅਤੇ ਸਥਾਨਕ ਲੀਡਰਾਂ ਨੂੰ ਝਾੜ ਪਾਈ। ਓਪੀ ਸੋਨੀ ਨੇ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੂੰ ਵੀ ਆਪਣੇ ਸੰਬੋਧਨ ’ਚ ਤਾੜਨਾ ਕਰਦੇ ਸਟੇਜ ਤੋਂ ਕਿਹਾ ਕਿ ਇੱਕ ਨੇਤਾ ਨੂੰ ਖ਼ੁਦ ਗੁੱਸੇ ’ਚ ਨਹੀਂ ਆਉਣਾ ਚਾਹੀਦਾ, ਇਸ ਨਾਲ ਪਾਰਟੀ ਦਾ ਸਾਖ ਨੂੰ ਠੇਸ ਪਹੁੰਚਦੀ ਹੈ।