ਗੁਰਦਾਸਪੁਰ:ਪੰਜਾਬ ਸਰਕਾਰ (Government of Punjab) ਦੇ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ (Illegal occupation of government lands) ਹਟਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਗੁਰਦਾਸਪੁਰ ਸ਼ਹਿਰ ਦੇ ਹਰਦੋਛੰਨੀ ਰੋਡ (Hardochanni Road of Gurdaspur city) ‘ਤੇ ਸਥਿਤ ਇੱਕ ਖੋਖੇ ਦੇ ਮਾਲਕ ਖ਼ਿਲਾਫ਼ ਕੁਝ ਵਿਭਾਗਾਂ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।
ਖੋਖੇ ਨੂੰ ਢਾਹੁਣ ਲਈ ਪ੍ਰਸਾਸ਼ਨ ਨੇ ਸਵੇਰੇ ਤੜਕੇ ਕਾਰਵਾਈ ਕਰਨੀ ਸੀ, ਪਰ ਇਸ ਬਾਰੇ ਜਦੋ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ (Congress MLA from Gurdaspur) ਬਰਿੰਦਰਮੀਤ ਸਿੰਘ ਪਾਹੜਾ ਨੂੰ ਪਤਾ ਲਗਾ ਤਾਂ ਉਹ ਇਸ ਖੋਖੇ ਨੂੰ ਬਚਾਉਣ ਲਈ ਸਾਰੀ ਰਾਤ ਆਪਣੇ ਸਮਰਥਕਾਂ ਨਾਲ ਖੋਖੇ ਦੇ ਬਾਹਰ ਹੀ ਮੰਝਾ ਢਾਹ ਕੇ ਬੈਠੇ ਰਹੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿਆਸੀ ਸ਼ਹਿ ‘ਤੇ ਇਸ ਗਰੀਬ ਖੋਖੇ ਵਾਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਜਾਇਜ਼ ਕਬਜ਼ੇ ਹਟਾਉਣੇ ਹਨ ਤਾਂ ਪੂਰੇ ਸ਼ਹਿਰ ਵਿੱਚੋਂ ਹਟਾਏ ਜਾਣ। ਇਸ ਮੌਕ ਉਨ੍ਹਾਂ ਨੇ ਇਸ ਨੂੰ ਸਿਰਫ਼ ਇੱਕ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦਾ ਇੱਕ ਡਰਾਮਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਉਨ੍ਹਾਂ ਲੋਕਾਂ ਤੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛਡਾ ਰਹੀ ਹੈ, ਜਿਨ੍ਹਾਂ ਕੋਲ ਪਹਿਲਾਂ ਕਈ ਜ਼ਮਨੀ ਨਹੀਂ ਹੈ ਅਤੇ ਉਹ ਸਰਕਾਰੀ ਜ਼ਮੀਨ ਵਿੱਚ ਬੈਠ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ।
ਖੋਖੇ ਲਈ ਧਰਨੇ ਦੇ ਬੈਠੇ ਕਾਂਗਰਸੀ ਵਿਧਾਇਕ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਖੋਖੇ ਦਾ ਮੀਟਰ ਕੱਟ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਵੱਲੋਂ ਅੱਜ ਇਹ ਖੋਖਾ ਢਾਇਆ ਜਾਣਾ ਸੀ, ਪਰ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲਗਾ ਤਾਂ ਪੂਰੀ ਰਾਤ ਇਸ ਖੋਖੇ ਦੀ ਨਿਗਰਾਨੀ ਵਿੱਚ ਸੜਕ ਉਪਰ ਹੀ ਸੁੱਤੇ ਰਹੇ। ਉਨ੍ਹਾਂ ਕਿਹਾ ਕਿ ਮੈਂ ਉਸ ਗਰੀਬ ਬੰਦੇ ਨਾਲ ਕਿਸੇ ਵੀ ਕੀਮਤ ‘ਤੇ ਧੱਕਾ ਨਹੀਂ ਹੋਣ ਦੇਵਾਂਗਾ। ਇਸ ਮੌਕੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।
ਇਹ ਵੀ ਪੜ੍ਹੋ:ਆਪ ਵਿਧਾਇਕ ਦੇ ਠਿਕਾਣਿਆ 'ਤੇ CBI ਦਾ ਛਾਪਾ, 40 ਕਰੋੜ ਦੀ ਬੈਂਕ ਧੋਖਾਧੜੀ ਦਾ ਆਰੋਪ