ਗੁਰਦਾਸਪੁਰ: 15 ਅਗਸਤ ਆਜ਼ਾਦੀ ਦਿਹਾੜੇ (Independence Day) ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਵਿਸ਼ੇਸ ਤੌਰ ਤੇ ਭਾਰਤ-ਪਾਕਿਸਤਾਨ (India-Pakistan)ਸਰਹੱਦ ਨੇੜੇ ਪਿੰਡਾਂ ਵਿਚ ਪੰਜਾਬ ਪੁਲਿਸ ਵਲੋਂ ਚੌਕਸੀ ਵਧਾਈ ਜਾਂਦੀ ਹੈ ਉਥੇ ਹੀ ਕੰਡਿਆਲੀ ਤਾਰ ਅਤੇ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਅਲਰਟ ਜਾਰੀ ਕਰਕੇ ਬੀਐਸਐਫ ਵੱਲੋਂ ਸਮੇਂ ਸਮੇਂ ਤੇ ਸਰਚ ਓਪਰੇਸ਼ਨ ਕੀਤੇ ਜਾਂਦੇ ਹਨ।
ਆਜ਼ਾਦੀ ਦਿਹਾੜੇ ਨੂੰ ਲੈ ਕੇ ਸਰਹੱਦੀ ਇਲਾਕੇ 'ਚ ਵਧਾਈ ਚੌਕਸੀ
ਗੁਰਦਾਸਪੁਰ ਵਿਚ 15 ਅਗਸਤ ਆਜ਼ਾਦੀ ਦਿਹਾੜੇ(Independence Day) ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਚੌਕਸੀ ਵਧਾਈ ਹੋਈ ਹੈ।ਪਿੰਡਾਂ ਵਿਚ ਬੀਐਸਐਫ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।
ਆਜ਼ਾਦੀ ਦਿਹਾੜੇ ਨੂੰ ਲੈ ਕੇ ਸਰਹੱਦੀ ਇਲਾਕੇ 'ਚ ਵਧਾਈ ਚੌਕਸੀ
ਦੀਨਾਨਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਦੇ ਕਸਬੇ ਨਾਲ ਸਰਹੱਦੀ ਇਲਾਕਾ ਹੈ।ਗੁਰਦਾਸਪੁਰ ਅਤੇ ਬਟਾਲਾ ਪੁਲਿਸ ਦੇ ਅਧਕਾਰੀਆਂ ਵੱਲੋਂ ਮਿਲਕੇ ਕੰਮ ਕਰਦੇ ਹਨ।ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਪੈਸ਼ਲ ਵੱਖ-ਵੱਖ ਨਾਕੇ ਅਤੇ ਪੇਟ੍ਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ।ਜੋ ਪੂਰੇ ਸਰਹੱਦੀ ਇਲਾਕਿਆਂ ਦੇ ਚੱਪੇ-ਚੱਪੇ ਤੇ ਨਜ਼ਰ ਰੱਖਣਗੇ ਅਤੇ ਇਸ ਦੇ ਨਾਲ ਹੀ ਮੁਖ ਤੌਰ ਤੇ ਸੰਵੇਦਨਸ਼ੀਲ ਇਲਾਕੇ ਜਿਵੇਂ ਕਿ ਸ੍ਰੀ ਕਰਤਾਰਪੁਰ ਕੋਰੀਡੋਰ, ਰਾਵੀ ਦਰਿਆ ਦਾ ਇਲਾਕਾ ਮਕੋਦੜਾ ਪੱਤਣ , ਘਣੀਆ ਕੇ ਬੇਟ ਇਲਾਕੇ ਵਿਚ ਚੌਕਸੀ ਵਿਚ ਵਾਧਾ ਕੀਤਾ ਜਾ ਰਿਹਾ ਹੈ।