ਪੰਜਾਬ

punjab

ETV Bharat / state

Conference:ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕੀਤੀ ਕਾਨਫਰੰਸ - ਕਾਮਰੇਡ ਅਮਰੀਕ ਪਨਿਆੜ

ਗੁਰਦਾਸਪੁਰ ਵਿਚ ਸੀਪੀਆਈ(CPI) ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕਾਨਫਰੰਸ (Conference) ਕੀਤੀ ਗਈ।ਜਿਸ ਵਿਚ ਸ਼ਹੀਦ ਬਾਬਾ ਬੰਦਾ ਸਿੰਘ ਦੇ ਜੀਵਨ ਨੂੰ ਯਾਦ ਕਰਦਿਆਂ ਕਾਲੇ ਕਾਨੂੰਨਾਂ ਖਿਲਾਫ਼ ਹਰ ਵਰਗ ਨੂੰ ਲਾਮਬੰਦ ਹੋਣ ਲਈ ਸੱਦਾ ਦਿੱਤਾ।

Conference:ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕੀਤੀ ਕਾਨਫਰੰਸ
Conference:ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕੀਤੀ ਕਾਨਫਰੰਸ

By

Published : Jun 13, 2021, 4:19 PM IST

ਗੁਰਦਾਸਪੁਰ: ਸੀਪੀਆਈ (CPI) ਅਤੇ ਨਿਊ ਡੈਮੋਕਰੇਸੀ ਪਾਰਟੀ ਵੱਲੋਂ ਬਾਬਾ ਬੰਦਾ ਸਿੰਘ ਅਤੇ ਕਾਮਰੇਡ ਅਮਰੀਕ ਪਨਿਆੜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦਾਸਪੁਰ ਵਿਚ ਕਾਨਫਰੰਸ (Conference) ਕੀਤੀ ਗਈ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਮੇਸ਼ ਰਾਣਾ, ਕਾਮਰੇਡ ਸਤਿਬੀਰ ਸਿੰਘ ਸੁਲਤਾਨੀ, ਸ਼ਹੀਦ ਕਾਮਰੇਡ ਅਮਰੀਕ ਦੀ ਪਤਨੀ ਸੁਰਿੰਦਰ ਕੌਰ ਅਤੇ ਇਲਾਕੇ ਭਰ ਵਿੱਚੋਂ ਆਏ ਪਾਰਟੀ ਕਾਰਕੁੰਨਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਸ਼ਰਧਾਂਜਲੀ ਦਿੱਤੀ।

Conference:ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕੀਤੀ ਕਾਨਫਰੰਸ

ਸ਼ਹੀਦੀ ਨੂੰ ਸ਼ਰਧਾਂਜਲੀ ਦਿੱਤੀ

ਇਸ ਮੌਕੇ ਅਜਮੇਰ ਸਿੰਘ ਨੇ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਵਸ ਨੂੰ ਮਨਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤਾਂ ਦੇ ਵਿਰੁੱਧ ਵਿਚ ਕਿਸਾਨਾਂ ਨੂੰ ਲਾਮਬੰਦ ਕਰਕੇ ਉਹਨਾਂ ਨੂੰ ਜਮੀਨੀ ਹੱਕ ਦਿਵਾਏ ਸਨ।

ਸਰਕਾਰ ਕਾਲੇ ਕਾਨੂੰਨ ਰੱਦ ਕਰੇ

ਇਸ ਮੌਕੇ ਕਿਸਾਨ ਆਗੂ ਸਤਬੀਰ ਸਿੰਘ ਸੁਲਤਾਨੀ ਦਾ ਕਹਿਣਾ ਹੈ ਕਿ ਸ਼ਹੀਦ ਅਮਰੀਕ ਸਿੰਘ ਪਨਿਆੜ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਕਾਲੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ ਇਹ ਕਾਲੇ ਕਾਨੂੰਨ ਕਿਸਾਨਾਂ ਦੇ ਪੱਖੀ ਨਹੀਂ ਹਨ ਅਤੇ ਇਹਨਾਂ ਕਾਲੇ ਕਾਨੂੰਨਾਂ ਨਾਲ ਕਿਸਾਨੀ ਖਤਮ ਹੋ ਜਾਵੇਗੀ।ਸਤਬੀਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕਾਨੂੰਨ ਵਾਪਸ ਨਾ ਲਏ ਤਾਂ ਸੰਘਰਸ਼ ਹੋਰ ਤਿੱਖਾਂ ਕਰਾਂਗੇ।

ਇਹ ਵੀ ਪੜੋ:ਯੋਗੇਂਦਰ ਯਾਦਵ ਕਿਸਾਨ ਆਗੂ ਨਹੀਂ, ਮੋਦੀ ਸਰਕਾਰ ਦਾ ਬੰਦਾ: ਦੀਪ ਸਿੱਧੂ

ABOUT THE AUTHOR

...view details