ਬਟਾਲਾ :ਬਟਾਲਾ ਤੋਂ ਜਲੰਧਰ ਆ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਇਕ ਮਹਿਲਾ ਯਾਤਰੀ ਨਾਲ ਟਿਕਟ ਨੂੰ ਲੈ ਕੇ ਪਏ ਰੱਫੜ ਦਾ ਕੰਡਕਟਰ ਨੂੰ ਗੰਭੀਰ ਖਾਮਿਆਜਾ ਭੁੱਗਤਣਾ ਪਿਆ ਹੈ। ਜਾਣਕਾਰੀ ਮੁਤਾਬਿਕ ਰੋਡਵੇਜ ਦੀ ਬੱਸ ਦੇ ਕੰਡਕਟਰ ਨਾਲ ਸਵਾਰੀ ਦੀ ਤਿੱਖੀ ਬਹਿਸ ਹੋਈ ਸੀ ਅਤੇ ਇਸ ਤੋਂ ਸਵਾਰੀ ਨੇ ਆਪਣੇ ਕੁੱਝ ਬੰਦਿਆਂ ਨੂੰ ਬੁਲਾ ਲਿਆ ਅਤੇ ਕੰਡਕਟਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਔਰਤ ਵਲੋਂ ਫੋਨ ਕਰਕੇ ਸੱਦੇ ਲੋਕਾਂ ਨੇ ਕੰਡਕਟਰ ਨੂੰ ਕੁੱਟਿਆ ਮਾਰਿਆ ਅਤੇ ਆਪਣੀ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ ਹਨ।
ਬਿਆਸ ਦੇ ਰਈਆ ਲਾਗੇ ਹੋਈ ਘਟਨਾ :ਇਹ ਵੀ ਜ਼ਿਕਰਯੋਗ ਹੈ ਕਿ ਇਹ ਅਣਪਛਾਤੇ ਨੌਜਵਾਨ ਸਵਾਰੀ ਦੇ ਫੋਨ ਕਰਨ ਉੱਤੇ ਆਏ ਸਨ ਤੇ ਇਨ੍ਹਾਂ ਦੀ ਸੰਖਿਆ ਵੀ 8-10 ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੀ ਸੀ। ਇਹ ਚਿੱਟੇ ਦਿਨ ਵਾਪਰੀ ਘਟਨਾ ਬਿਆਸ ਦੇ ਰਈਆ ਮੋੜ ਲਾਗੇ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਕੰਡਕਟਰ ਨੇ ਮਹਿਲਾ ਸਵਾਰੀ ਦੀ ਟਿਕਟ ਕੱਟਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਸਦੀ ਮਹਿਲਾ ਨਾਲ ਤਿੱਖੀ ਬਹਿਸ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਯਾਤਰੀ ਨੇ ਟਿਕਟ ਨੂੰ ਲੈ ਕੇ ਪਹਿਲਾਂ ਕੰਡਕਟਰ ਨਾਲ ਬਹਿਸ ਕੀਤੀ ਅਤੇ ਬਾਅਦ ਵਿੱਚ ਕੰਡਕਟਰ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਫੋਨ ਵੀ ਭੰਨ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਕੁੱਝ ਲੋਕਾਂ ਨੂੰ ਫੋਨ ਕਰਕੇ ਬੁਲਾ ਲਿਆ। ਇਹ ਲੋਕ ਕੰਡਕਟਰ ਨੂੰ ਚਲਦੀ ਬੱਸ ਵਿੱਚੋ ਲਾਹ ਕੇ ਕਿਤੇ ਫਰਾਰ ਹੋ ਗਏ।