ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਸ਼ਹਿਰਾਂ 'ਚ ਉੱਚ ਪੱਧਰੀ ਵਿਕਾਸ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਹਲਕਾ ਦੀਨਾਨਗਰ ਵਿੱਚ ਪਿਛਲੇ 40 ਸਾਲਾਂ ਤੋਂ ਬੱਸ ਅੱਡੇ ਦੀ ਹਾਲਤ ਤਰਸਯੋਗ ਹੈ। ਬੱਸ ਅੱਡੇ ਵਿੱਚ ਯਾਤਰੀਆਂ ਲਈ ਕੋਈ ਸੁੱਖ ਸੁਵਿਧਾਵਾਂ ਨਹੀਂ ਹੈ ਜਿਸ ਕਰਕੇ ਸ਼ਹਿਰ ਵਾਸੀਆਂ ਅਤੇ ਬਾਹਰ ਤੋਂ ਆਏ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਯਾਤਰੀਆਂ ਨੂੰ ਕੋਈ ਸਹੂਲਤ ਨਹੀਂ
ਸਥਾਨਕ ਵਾਸੀ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਦੀਨਾਨਗਰ ਬੱਸ ਅੱਡੇ ਦੇ ਹਾਲਤ ਬੁਰੀ ਬਣੀ ਹੋਈ ਹੈ। ਕੈਬਿਨੇਟ ਮੰਤਰੀ ਅਰੁਣਾ ਚੌਧਰੀ 3 ਵਾਰ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੀ ਹੈ ਅਤੇ ਇਸ ਵਾਰ ਮੌਜੂਦਾ ਕੈਬਿਨੇਟ ਮੰਤਰੀ ਹਨ ਪਰ ਫਿਰ ਵੀ ਇਸ ਬੱਸ ਅੱਡੇ ਦੇ ਹਾਲਾਤ ਨਹੀਂ ਸੁਧਰੀ। ਉਨ੍ਹਾਂ ਦੱਸਿਆ ਕਿ ਬੱਸ ਅੱਡੇ ਵਿੱਚ ਯਾਤਰੀਆਂ ਲਈ ਕੋਈ ਸੁੱਖ ਸਹੂਲਤਾਂ ਨਹੀਂ ਹੈ।
ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦਾ ਬੱਸ ਅੱਡਾ ਹੋਇਆ ਖਸਤਾ ਹਾਲਤ, ਲੋਕ ਪਰੇਸ਼ਾਨ ਸਥਾਨਕ ਵਾਸੀਆਂ ਦੀ ਮੰਗ
ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਿੱਚ ਯਾਤਰੀਆਂ ਲਈ ਕੋਈ ਸ਼ੈਡ ਨਹੀਂ ਬਣੀ ਹੋਈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ। ਯਾਤਰੀਆਂ ਲਈ ਸਹੀ ਬਾਥਰੂਮ ਨਹੀਂ ਹਨ। ਬੱਸ ਅੱਡੇ ਵਿੱਚ ਅਵਾਰਾ ਪਸ਼ੂ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਵਿਧਾਇਕ ਨੂੰ ਬੱਸ ਅੱਡੇ ਦਾ ਸੁਧਾਰ ਕਰਨ ਲਈ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਇਸ ਵੱਲ ਜਲਦ ਧਿਆਨ ਦਿੱਤਾ ਜਾਵੇ ਅਤੇ ਬੱਸ ਅੱਡੇ ਦਾ ਸੁਧਾਰ ਕੀਤਾ ਜਾਵੇ।
ਫ਼ੰਡ ਦੇ ਆਉਣ ਤੋਂ ਬਾਅਦ ਬੱਸ ਅੱਡੇ 'ਚ ਸੁਧਾਰ
ਦੀਨਾਨਗਰ ਨਗਰ ਕੌਂਸਲ ਦੇ ਅਧਿਕਾਰੀਆਂ ਜਤਿੰਦਰ ਮਹਾਜਨ ਨੇ ਕਿਹਾ ਕਿ ਉਨ੍ਹਾਂ ਦੇ ਬੱਸ ਸਟੈਂਡ ਵਿੱਚ ਯਾਤਰੀਆਂ ਲਈ ਸ਼ੈਡ ਨਹੀਂ ਹੈ ਪਰ ਬਾਥਰੂਮ ਦੀ ਪੂਰੀ ਵਿਵਸਥਾ ਹੈ ਜਿਸ ਨੂੰ ਦੁਕਾਨਦਾਰ ਵਰਤ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਵਿਕਾਸ ਕਰਨ ਲਈ ਉਨ੍ਹਾਂ ਨੂੰ ਫ਼ੰਡ ਨਹੀਂ ਮਿਲ ਰਿਹਾ ਜਦੋਂ ਉਨ੍ਹਾਂ ਨੂੰ ਫ਼ੰਡ ਆਏਗਾ ਉਦੋਂ ਜ਼ਰੂਰ ਬੱਸ ਸਟੈਂਡ ਦਾ ਸੁਧਾਰ ਕੀਤਾ ਜਾਵੇਗਾ।