ਪੰਜਾਬ

punjab

ETV Bharat / state

VIDEO: ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ, ਪੁਲਿਸ ਨੇ ਕੀਤਾ ਲਾਠੀਚਾਰਜ - daily update

ਸੁਖਦਾ ਇਨਕਲੇਵ ਵਿੱਚ ਪੁੱਡਾ ਅਪਾਰਟਮੈਂਟ ਦੀ ਥਾਂ ਲਈ ਰਾਹ ਕੱਢਣ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਗੁੱਟਾਂ 'ਤੇ ਲਾਠੀ ਚਾਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

clash in two groups in gurdaspur

By

Published : Mar 18, 2019, 8:44 PM IST

ਗੁਰਦਾਸਪੁਰ: ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਕਲੋਨੀ ਮਾਲਕ ਜਾਣਬੁੱਝ ਕੇ ਇਹ ਰਾਹ ਕੱਢ ਕੇ ਕਲੋਨੀ ਨੂੰ ਪੁੱਡਾ ਅਪਾਰਟਮੈਂਟ ਵਾਲੀ ਜਗ੍ਹਾ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਲੋਨੀ ਮਾਲਕ 100 ਦੇ ਕਰੀਬ ਲੋਕਾਂ ਨੂੰ ਲਿਆ ਕੇ JCB ਦੀ ਮਦਦ ਨਾਲ ਰਾਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਹਾਂ ਗਰੁੱਪਾਂ ਵਿੱਚ ਝਗੜਾ ਹੋ ਗਿਆ।

ਵੀਡੀਓ।

ਦੂਜੇ ਪਾਸੇ ਕਲੋਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ 'ਤੇ ਉਹ ਰਾਹ ਕੱਢ ਰਹੇ ਹਨ। ਉਹ ਰਾਹ ਪਹਿਲਾਂ ਹੀ ਪੁੱਡਾ ਨੂੰ ਵੇਚ ਚੁੱਕੇ ਹਨ। ਇਸ ਲਈ ਉਹ ਰਾਹ ਕੱਢ ਸਕਦੇ ਹਨ ਪਰ ਲੋਕ ਜਾਣਬੁੱਝ ਕੇ ਇਸ ਨੂੰ ਲੈ ਕੇ ਝਗੜਾ ਕਰ ਰਹੇ ਹਨ।

ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਗੁੱਟਾਂ ਨੂੰ ਸਮਝਾ ਦਿੱਤਾ ਗਿਆ ਹੈ ਕਿ ਦੋਹਾਂ ਦੇ ਕਾਗ਼ਜ਼ ਚੈੱਕ ਕਰ ਕੇ ਅਗ਼ਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details