ਪੰਜਾਬ

punjab

ETV Bharat / state

ਕੁੱਕੜਾਂ ਦੀ ਲੜਾਈ ਕਰਵਾਉਣਾ ਪਿਆ ਭਾਰੀ, ਮਾਮਲਾ ਦਰਜ - ਸੀਆਈਏ ਸਟਾਫ ਗੁਰਦਾਸਪੁਰ

ਸੀਆਈਏ ਸਟਾਫ ਗੁਰਦਾਸਪੁਰ ਨੇ ਕੁੱਕੜਾਂ ਦੀ ਲੜਾਈ (Cockfighting) ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮ 2 ਤੋਂ 5 ਲੱਖ ਰੁਪਏ ਪ੍ਰਤੀ ਕੁੱਕੜਾਂ ਦੀ ਲੜਾਈ ਦੀਆਂ ਸ਼ਰਤਾਂ ਲਾਉਂਦੇ ਹਨ।

CIA staff Gurdaspur registered a case against youths who organized cockfights
ਕੁੱਕੜਾਂ ਦੀ ਲੜਾਈ ਕਰਵਾਉਣਾ ਪਿਆ ਭਾਰੀ

By

Published : Dec 20, 2022, 8:39 AM IST

ਕੁੱਕੜਾਂ ਦੀ ਲੜਾਈ ਕਰਵਾਉਣਾ ਪਿਆ ਭਾਰੀ

ਗੁਰਦਾਸਪੁਰ:ਸੀਆਈਏ ਸਟਾਫ ਗੁਰਦਾਸਪੁਰ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜੋ ਕੁੱਕੜਾਂ ਦੀ ਲੜਾਈ (Cockfighting) ਦੇ ਨਾਮ ਉੱਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫੀਸਦੀ ਪੁਲਿਸ ਦੇ ਨਾਂ ਉੱਤੇ ਕੱਢਵਾ ਕੇ ਠੱਗੀ ਮਾਰਦੇ ਸਨ।

ਇਹ ਵੀ ਪੜੋ:ਡੇਰਾ ਪ੍ਰੇਮੀ ਕਤਲ ਮਾਮਲਾ: ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਨੇ ਮਾਮਲੇ ਵਿੱਚ ਕੁਲ 12 ਵਿਅਕਤੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਖਿਲਾਫ ਨਾਮ ਸਮੇਤ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਸਾਡੀ ਇੱਕ ਪਾਰਟੀ ਸਿੰਧਵਾ ਮੋੜ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਪਿੰਡ ਅਲਾਵਲਪੁਰ 'ਚ ਕੁਝ ਨੌਜਵਾਨ ਕੁੱਕੜਾਂ ਦੀ ਲੜਾਈ (Cockfighting) ਕਰਵਾ ਰਹੇ ਹਨ।

ਉਹਨਾਂ ਨੇ ਦੱਸਿਆ ਕਿ ਇਹ ਲੋਕ 2 ਤੋਂ 5 ਲੱਖ ਰੁਪਏ ਪ੍ਰਤੀ ਕੁੱਕੜਾਂ ਦੀ ਲੜਾਈ (Cockfighting) ਦੀਆਂ ਸ਼ਰਤਾਂ ਲਾਉਂਦੇ ਹਨ। ਜੋ ਵੀ ਸ਼ਰਤਾਂ ਜਿੱਤਦਾ ਹੈ, ਉਹ ਪੁਲਿਸ ਦੇ ਨਾਮ 'ਤੇ ਜਿੱਤੀ ਰਕਮ ਦਾ 10 ਪ੍ਰਤੀਸ਼ਤ ਇਹ ਕਹਿ ਕੇ ਲੈ ਲੈਂਦਾ ਹੈ ਕਿ ਪੁਲਿਸ ਇਸ ਗੈਰ-ਕਾਨੂੰਨੀ ਕੰਮ ਲਈ 10 ਪ੍ਰਤੀਸ਼ਤ ਪੈਸੇ ਲੈਂਦੀ ਹੈ।

ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ 'ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ (Cockfighting) ਦਾ ਕੰਮ ਚੱਲ ਰਿਹਾ ਸੀ। ਪਰ ਮੁਲਜ਼ਮ 22 ਮੁਰਗਿਆਂ ਨੂੰ ਮੌਕੇ 'ਤੇ ਹੀ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਉਹਨਾਂ ਨੇ ਕਿਹਾ ਕਿ ਇਸ ਸਬੰਧੀ ਥਾਣਾ ਤਿੱਬੜ ਵਿੱਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਅਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ ਇੰਦਰਜੀਤ ਸਿੰਘਾਂ ਸਮੇਤ ਕੁੱਲ 12 ਵਿਅਕਤੀਆਂ ਦੇ ਨਾਮ ਸਮੇਤ ਅਤੇ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ:ਬੀਕੇਯੂ ਉਗਰਾਹਾਂ ਵਲੋਂ ਪੰਜਾਬ ਸਰਕਾਰ ਦੀ ਅਰਥੀ ਸਾੜ ਪ੍ਰਦਰਸ਼ਨ

ABOUT THE AUTHOR

...view details