ਗੁਰਦਾਸਪੁਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਵਲੋਂ ਬਟਾਲਾ ਦੇ ਨਜਦੀਕ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਉਥੇ ਹੀ ਇਸ ਮੀਟਿੰਗ ਵਿਖੇ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ 'ਚ ਨਿੱਤ ਦਿਨ ਕਾਨੂੰਨੀ ਹਾਲਤ ਵਿਗਾੜ ਰਹੀ ਹੈ। ਇਸ ਦੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਨੈਤਿਕ ਤੌਰ 'ਤੇ ਲੈਂਦੇ ਹੋਏ ਅਸਤੀਫ਼ਾ ਦੇਣਾ ਚਾਹੀਦਾ ਹੈ।
ਪੰਜਾਬ 'ਚ ਵਿਗੜਦੇ ਹਲਾਤਾਂ ਲਈ ਮੁੱਖ ਮੰਤਰੀ ਜਿੰਮੇਵਾਰ: ਹਰਪਾਲ ਚੀਮਾ - ਨੀਰਜ ਚੋਪੜਾ
ਆਪ ਆਗੂ ਹਰਪਾਲ ਸਿੰਘ ਚੀਮਾ ਵਲੋਂ ਬਟਾਲਾ ਦੇ ਨਜਦੀਕ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਿਹਾ ਕਿ ਪੰਜਾਬ 'ਚ ਕਾਨੂੰਨੀ ਵਿਗੜਦੇ ਹਲਾਤਾਂ ਲਈ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਅੱਜ ਪੰਜਾਬ 'ਚ ਸਤਾ ਬੈਠੇ ਮੰਤਰੀਆਂ ਦੀ ਕੁਰਸੀ ਬਚਾਓ ਜੰਗ ਚੱਲ ਰਹੀ ਹੈ। ਪਰ ਪੰਜਾਬ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੀਆ ਜੇਲ੍ਹਾਂ 'ਚ ਗੈਂਗਸਟਰਾਂ ਕੋਲੋਂ ਫੋਨ ਮਿਲ ਰਹੇ ਹਨ ਜੈਲਾ 'ਚ ਨਸ਼ਾ ਸ਼ਰੇਆਮ ਪਹੁੰਚ ਰਿਹਾ ਹੈ।
ਉਸ ਸਭ ਲਈ ਪੰਜਾਬ ਸਰਕਾਰ ਅਤੇ ਉਹਨਾਂ ਦੇ ਮੰਤਰੀ ਜਿੰਮੇਵਾਰ ਹਨ। ਸਾਰੇ ਮੰਤਰੀ ਆਪਣੀਆਂ ਕੁਰਸੀਆਂ ਬਚਾਉਣ ਲਈ ਸਰਗਰਮ ਹਨ ਅਤੇ ਕੋਈ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲੈ ਰਿਹਾ। ਇਸ ਦੇ ਨਾਲ ਹੀ ਉਹਨਾਂ ਓਲੰਪਿਕ 'ਚ ਦੇਸ਼ ਲਈ ਗੋਲਡ ਮੈਡਲ ਜਿੱਤਣ ਲਈ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਅਤੇ ਦੇਸ਼ ਲਈ ਵੱਡਾ ਮਾਣ ਦੱਸਿਆ।
ਇਹ ਵੀ ਪੜ੍ਹੋ:- ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ