ਗੁਰਦਾਸਪੁਰ:ਜ਼ਿਲ੍ਹਾ ਗੁਰਦਾਸਪੁਰ ਦੀ ਗ੍ਰਾਮ ਪੰਚਾਇਤ ਖਵਾਜਾ ਵਰਦਨ ਦੀ ਸ਼ਾਮਲਾਟ ਜਮੀਨ 208 ਏਕੜ ਦੀ ਬੋਲੀ ਰੱਖੀ ਗਈ ਸੀ ਪਹਿਲਾਂ ਵੀ ਕਿਸੇ ਇਤਰਾਜ਼ ਦੇ ਚਲਦੇ ਇਹ ਬੋਲੀ ਦਾ ਸਮਾਂ ਬਦਲਿਆ ਗਿਆ ਸੀ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੀਸਰੀ ਵਾਰ ਬੋਲੀ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਜ਼ਸਵਿੰਦਰ ਸਿੰਘ ਵਲੋਂ ਪੈਸਿਆਂ ਦੇ ਵਿੱਚ ਪਿਸਟਲ ਲੁਕਾ ਕੇ ਨਾਲ ਲੈ ਆਇਆ ਅਤੇ ਬੋਲੀ ਦੌਰਾਨ ਇਕ ਦੂਸਰੇ ਉੱਪਰ ਬੋਲੀ ਦਿੰਦਿਆਂ ਹਥਿਆਰ ਕੱਢ ਕੇ ਬੋਲੀਕਾਰਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਚਲਾਉਣ ਦੀ ਕੋਸ਼ਿਸ ਕੀਤੀ ਗਈ।ਇਸ ਮਾਮਲੇ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਸੀ।
ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡੇਰਾ ਬਾਬਾ ਨਾਨਕ ਜਿੰਦਰਪਾਲ ਸਿੰਘ ਵੱਲੋਂ ਉਕਤ ਵਿਅਕਤੀ ਨੂੰ ਕਾਫੀ ਜਦੋਂ ਜਾਹਿਦ ਕਰਕੇ ਕਾਬੂ ਪਾਇਆ ਗਿਆ ਅਤੇ ਬੀ ਡੀ ਪੀ ਓ ਵੱਲੋਂ ਕਾਬੂ ਕਰ ਉਕਤ ਵਿਕਅਤੀ ਨੂੰ ਪੁਲਿਸ ਦੇ ਹਵਾਲੇ ਕਰ ਬੋਲੀ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਗਿਆ | ਇਸ ਦੇ ਨਾਲ ਹੀ ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਵਿਅਕਤੀ ਜਸਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।