ਪੰਜਾਬ

punjab

ETV Bharat / state

ਸੁਖਜਿੰਦਰ ਰੰਧਾਵਾ ਦੀ ਵੀਡਿਓ ਜਾਰੀ ਕਰਨ ਕੈਪਟਨ : ਲੰਗਾਹ - sri akal takhat sahib

ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਚਾਹੇ ਉਨ੍ਹਾਂ ਨੂੰ ਅਕਾਲੀ ਦਲ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਕਿਆ ਗਿਆ ਹੈ ਪਰ ਉਸ ਦੇ ਬਾਵਜੂਦ ਉਹ ਪਾਰਟੀ ਦਾ ਵਫ਼ਾਦਾਰ ਬਣ ਕੇ ਅਕਾਲੀ ਦਲ ਗਠਜੋੜ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ।

ਫ਼ੋਟੋ।

By

Published : Apr 26, 2019, 3:07 AM IST

ਕਲਾਨੌਰ : ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਸੁੱਚਾ ਸਿੰਘ ਲੰਗਾਹ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਸੁਖਜਿੰਦਰ ਰੰਧਾਵਾ ਵਾਰ-ਵਾਰ ਉਨ੍ਹਾਂ ਦੀ ਵੀਡੀਓ ਦੀ ਗੱਲ ਕਰਦੇ ਰਹਿੰਦੇ ਹਨ ਪਰ ਉਹ ਆਪਣੇ ਘਰ ਵਿੱਚ ਬਣੀ ਵੀਡੀਓ ਕਦੋਂ ਜਾਰੀ ਕਰਣਗੇ, ਰੰਧਾਵਾ ਉਸ ਵੀਡੀਓ ਨੂੰ ਕੈਪਟਨ ਵੱਲੋਂ ਰਿਲੀਜ਼ ਕਰਵਾਉਣਗੇ ਜਾਂ ਫ਼ਿਰ 2022 ਵਿੱਚ ਉਹ ਰਿਲੀਜ਼ ਕਰਨ।

ਵੀਡਿਓ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਰੰਧਾਵਾ ਨੇ ਤਾਂ ਆਪਣੀ ਵੀਡਿਓ ਲਈ ਸੁਰੱਖਿਆ ਕਰਮੀ ਨੂੰ ਡਿਸਮਿਸ ਵੀ ਕਰਵਾ ਦਿੱਤਾ ਸੀ ਅਤੇ ਉਸ ਦੀ ਰਾਇਫ਼ਲ ਵੀ ਨਹੀ ਦਿੱਤੀ ਸੀ।

ਇਸ ਦੇ ਨਾਲ ਹੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਉਨ੍ਹਾਂ ਨੇ ਸਮਰਥਕਾਂ ਦੇ ਕਹਿਣ ਉੱਤੇ ਇਹ ਚੋਣ-ਮੀਟਿੰਗ ਕੀਤੀ ਹੈ ਜਿਸ ਵਿੱਚ ਸਮਰਥਕ ਭਾਰੀ ਗਿਣਤੀ ਵਿੱਚ ਪੁੱਜੇ ਹਨ ਕਿਉਂਕਿ ਲੋਕ ਹਲਕੇ ਦੇ ਵਿਧਾਇਕ ਦੀ ਧੱਕੇਸ਼ਾਈ ਦੇ ਚਲਦਿਆਂ ਤੰਗ ਆ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਧੱਕੇਸ਼ਾਈ ਵਿਰੁੱਧ ਅਕਾਲੀ ਦਲ ਹੀ ਡਟ ਕੇ ਖੜਾ ਵਿਖਾਈ ਦੇ ਰਿਹਾ ਹੈ ਤੇ ਉਹ ਅਕਾਲੀ ਦਲ ਦੇ ਸਿਪਾਹੀ ਬਣ ਕੇ ਹਲਕੇ ਦੇ ਲੋਕਾਂ ਨਾਲ ਖੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਮੇਸ਼ਾ ਆਪਣਾ ਸਿਰ ਝੁਕਾਉਂਦੇ ਹਨ ਅਤੇ ਹਮੇਸ਼ਾਂ ਉਨ੍ਹਾਂ ਦੇ ਹੁਕਮ ਵਿੱਚ ਰਹਿਣਗੇ।

ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਔਖੇ ਸਮੇਂ ਅਕਾਲੀ ਦਲ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਉਹ ਪਾਰਟੀ ਤੋਂ ਨਾਰਾਜ਼ ਹਨ।

ABOUT THE AUTHOR

...view details