ਗੁਰਦਾਸਪੁਰ: ਬੀਤੇ ਦਿਨ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਇਸ ਵਾਰ 98.4 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਗੁਰਦਾਸਪੁਰ ਦੀ ਪਰਵਿੰਕਲਜੀਤ ਕੌਰ ਨੇ 99 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਕੈਪਟਨ ਨੇ 12ਵੀਂ 'ਚ ਟੌਪ ਕਰਨ ਵਾਲੀ ਪਰਵਿੰਕਲਜੀਤ ਕੌਰ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ - ਪੰਜਾਬ ਸਕੂਲ ਸਿੱਖਿਆ ਬੋਰਡ
12ਵੀਂ ਜਮਾਤ ਵਿੱਚ 99 ਫੀਸਦੀ ਅੰਕ ਹਾਸਲ ਕਰਨ ਵਾਲੀ ਪਰਵਿੰਕਲਜੀਤ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਵਧਾਈ ਦਿੱਤੀ ਹੈ।
ਪਰਵਿੰਕਲਜੀਤ ਕੌਰ ਦੇ ਪਹਿਲੇ ਸਥਾਨ ਉੱਤੇ ਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵੀਡੀਓ ਕਾਲ ਕਰਕੇ ਵਧਾਈ ਦਿੱਤੀ ਹੈ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ।
ਜਾਣਕਾਰੀ ਮੁਤਾਬਕ ਇਸ ਵਾਰ ਕੁੱਲ 2,86,378 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 2,60,547 ਵਿਦਿਆਰਥੀ ਪਾਸ ਹੋਏ ਹਨ। ਉੱਥੇ ਹੀ ਇਸ ਵਾਰ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 94.32 ਫੀਸਦੀ ਰਹੀ ਹੈ, ਜਦ ਕਿ ਐਫਿਲੀਏਟਡ ਸਕੂਲਾਂ ਦੀ 91.84 ਫੀਸਦੀ ਅਤੇ ਐਸ਼ੋਸੀਏਟਿਡ ਸਕੂਲਾਂ ਦੀ 87.04 ਫੀਸਦੀ ਰਹੀ ਹੈ। 92.77 ਫੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।