ਪੰਜਾਬ

punjab

ETV Bharat / state

ਕੈਪਟਨ ਕਾਂਗਰਸ ’ਚ ਹੋ ਸਕਦੇ ਨੇ ਮੁੜ ਸ਼ਾਮਿਲ ! ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ

ਭਗਤ ਨਾਮਦੇਵ ਜੀ 751ਵੇਂ ਜਨਮ ਦੇ ਸਮਾਗਮ ’ਚ ਪਹੁੰਚੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ (Cabinet Minister Prince Verka) ਦਾ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਵੇਰਕਾ ਨੇ ਕਿਹਾ ਕਿ ਕੈਪਟਨ ਕਾਂਗਰਸ ਹਾਈਕਮਾਂਡ ਦੇ ਸੰਪਰਕ ’ਚ ਹਨ ਤੇ ਜਲਦ ਮਸਲਾ ਹੱਲ ਹੋ ਸਕਦਾ ਹੈ।

ਕੈਪਟਨ ਕਾਂਗਰਸ ’ਚ ਹੋ ਸਕਦੇ ਨੇ ਮੁੜ ਸ਼ਾਮਿਲ ! ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ
ਕੈਪਟਨ ਕਾਂਗਰਸ ’ਚ ਹੋ ਸਕਦੇ ਨੇ ਮੁੜ ਸ਼ਾਮਿਲ ! ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ

By

Published : Nov 14, 2021, 10:40 PM IST

ਗੁਰਦਾਸਪੁਰ: ਕਿਸਾਨਾਂ ਦੀ ਕਾਤਿਲ ਸਰਕਾਰ ਕਦੇ ਮੁਆਵਜ਼ਾ ਨਹੀਂ ਦਿੰਦੀ ਬਲਕਿ ਕਿਸਾਨਾਂ ਦੀ ਮਦਦਗਾਰ ਸਰਕਾਰ ਹੀ ਮਦਦ ਲਈ ਅੱਗੇ ਆਉਂਦੀ ਹੈ ਭਾਜਪਾ ਕਿਸਾਨਾਂ ਦੀ ਕਾਤਿਲ ਸਰਕਾਰ ਹੈ ਇਹ ਕਹਿਣਾ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ (Cabinet Minister Prince Verka) ਦਾ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਸਰਕਾਰ ਵਲੋਂ ਰਾਜ ਪੱਧਰ ’ਤੇ ਸ਼ਿਰੋਮਣੀ ਭਗਤ ਨਾਵਦੇਵ ਜੀ ਦੇ 751ਵੇਂ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦਿਹਾੜੇ ਦੇ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸੀ।

ਕੈਪਟਨ ਕਾਂਗਰਸ ’ਚ ਹੋ ਸਕਦੇ ਨੇ ਮੁੜ ਸ਼ਾਮਿਲ ! ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ

ਵੇਰਕਾ ਭਗਤ ਨਾਵਦੇਵ ਜੀ ਦੇ 751ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪਹੁੰਚ ਸਨ ਗੁਰਦਾਸਪੁਰ

ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਵਿਧਾਇਕ ਕਾਦੀਆ ਫਤਿਹ ਜੰਗ ਸਿੰਘ ਬਾਜਵਾ ਵੀ ਮੌਜੂਦ ਰਹੇ। ਸ਼ਿਰੋਮਣੀ ਭਗਤ ਨਾਮਦੇਵ ਜੀ ਦੇ 61 ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਦਰਜ ਹਨ। ਇੰਨ੍ਹਾਂ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਤੋਂ ਪਹਿਲਾਂ ਮੰਤਰੀ ਵੇਰਕਾ ਭਗਤ ਨਾਮਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਫਿਰ ਧਾਰਮਿਕ ਕੀਰਤਨ ਸਮਾਗਮ ਵਿੱਚ ਸ਼ਾਮਿਲ ਹੋਏ।

ਵੇਰਕਾ ਦਾ ਭਾਜਪਾ ’ਤੇ ਤੰਜ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਰਕਾਰ ਵਲੋਂ ਰਾਜ ਪੱਧਰ ’ਤੇ ਮਨਾਉਣ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਲਾਲ ਕਿਲਾ ਘਟਨਾ ਦੇ ਵਿੱਚ ਗ੍ਰਿਫਤਾਰ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵਲੋਂ ਐਲਾਨੇ ਮੁਆਵਜ਼ੇ ਨੂੰ ਲੈਕੇ ਭਾਜਪਾ ਆਗੂ ਹਰਜੀਤ ਗਰੇਵਾਲ ਵਲੋਂ ਕਸੇ ਤੰਜ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਕਾਤਲ ਸਰਕਾਰ ਕਦੇ ਮੁਆਵਜ਼ਾ ਨਹੀਂ ਦਿੰਦੀ ਬਲਕਿ ਕਿਸਾਨਾਂ ਦੀ ਮਦਦਗਾਰ ਸਰਕਾਰ ਹੀ ਮਦਦ ਲਈ ਅੱਗੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੀ ਕਾਤਿਲ ਸਰਕਾਰ ਹੈ।

'ਕੈਪਟਨ ਹਾਈਕਮਾਂਡ ਦੇ ਸੰਪਰਕ ’ਚ'

ਓਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਮਸਲੇ ਨੂੰ ਲੈਕੇ ਕਿਹਾ ਕਿ ਉਹ ਕਾਂਗਰਸ ਪਰਿਵਾਰ ਦਾ ਆਪਸੀ ਮਸਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹਾਈ ਕਮਾਂਡ ਦੇ ਸੰਪਰਕ ਵਿਚ ਹਨ ਅਤੇ ਜਲਦ ਹੀ ਉਹ ਮਸਲਾ ਹੱਲ ਹੋ ਜਾਵੇਗਾ। ਨਾਲ ਹੀ ਉਨ੍ਹਾਂ ਪੰਜਾਬ ਭਾਜਪਾ ਵੱਲੋਂ ਪੀ ਐਮ ਮੋਦੀ ਨਾਲ ਮਿਲਣੀ ਨੂੰ ਲੈਕੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਹੱਕ ਵਿੱਚ ਪੀ ਐਮ ਰਿਹਾਇਸ਼ ਦੇ ਬਾਹਰ ਰੋਸ਼ ਧਰਨਾ ਦੇਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਨੂੰ ਕਿਸਾਨਾਂ ਦੀਆਂ ਮੌਤਾਂ ਨੂੰ ਲੈਕੇ ਮੁਆਫੀ ਮੰਗਣੀ ਚਾਹੀਦੀ ਹੈ। ਵੇਰਕਾ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਖੁੱਲ੍ਹ ਹੀ ਜਾਣਾ ਹੈ।

'ਆਪ ਵੱਲੋਂ ਉਮੀਦਵਾਰਾਂ ਦੀ ਜਾਰੀ ਲਿਸਟ ’ਚੋਂ 4 ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ'

ਓਥੇ ਹੀ ਆਪ ਆਗੂਆਂ ਦੇ ਬਿਆਨ ਕਿ ਪੰਜਾਬ ਸਰਕਾਰ 2 ਲੱਖ ਦੀ ਜਗ੍ਹਾ 5 ਲੱਖ ਮੁਆਵਜ਼ਾ ਦੇਵੇ ’ਤੇ ਵੇਰਕਾ ਨੇ ਬੋਲਦੇ ਕਿਹਾ ਕਿ ਦਿੱਲੀ ਵਿੱਚ ਹੀ ਕਿਸਾਨਾਂ ਨਾਲ ਇਹ ਸਭ ਕੁਝ ਹੋਇਆ ਹੈ ਉਨ੍ਹਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਪਹਿਲਾਂ 5 ਲੱਖ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਮਗਰਮੱਛ ਦੇ ਅੱਥਰੂ ਵਹਾਉਣਾ ਅਤੇ ਮਦਦ ਕਰਨ ਵਿਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਇਹ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ਅਤੇ ਅਸੀਂ ਮਦਦ ਕਰਦੇ ਹਾਂ। ਓਥੇ ਹੀ ਉਨ੍ਹਾਂ ਨੇ ਆਪ ਪਾਰਟੀ ’ਤੇ ਤੰਜ ਕਸਦੇ ਕਿਹਾ ਕਿ ਝਾੜੂ ਦੀ ਰੱਸੀ ਖੁੱਲ੍ਹ ਗਈ ਹੈ ਅਤੇ ਝਾੜੂ ਤੀਲਾ-ਤੀਲਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਪ ਦੇ ਕੁਝ ਐਮ ਐਲ ਏ ਕਾਂਗਰਸ ਵਿੱਚ ਆ ਚੁੱਕੇ ਹਨ ਅਤੇ ਜਿਹੜੇ ਆਪ ਨੇ ਆਪਣੇ 10 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਹਨ ਉਨ੍ਹਾਂ ਵਿੱਚੋਂ ਵੀ ਚਾਰ ਤਾਂ ਕਾਂਗਰਸ ਵਿੱਚ ਆਉਣ ਲਈ ਰੋਜ ਚੱਕਰ ਮਾਰੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਕੇਜਰੀਵਾਲ ਦੀ ਲਾਲਚੀ ਸੋਚ ਹੈ। ਵੇਰਕਾ ਨੇ ਕਿਹਾ ਕਿ ਉਹ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ਪੰਜਾਬੀ ਪੰਜਾਬ ਦੀ ਪੱਗ ਸਰਦਾਰ ਦੇ ਸਿਰ ’ਤੇ ਹੀ ਸਜਾਉਣਗੇ।

ਇਹ ਵੀ ਪੜ੍ਹੋ:ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਜੈਤੋ ਪਹੁੰਚਣ 'ਤੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ

ABOUT THE AUTHOR

...view details