ਪੰਜਾਬ

punjab

By

Published : Apr 21, 2020, 1:33 PM IST

ETV Bharat / state

'ਜੈਕਾਰੇ ਲਾ ਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ, ਪੰਜਾਬ ਨੂੰ ਖ਼ਾਸ ਮਦਦ ਪੈਕੇਜ ਦਿੱਤਾ ਜਾਵੇ'

ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ 'ਚ ਸ਼ਾਮ 6 ਵਜੇ ਜੈਕਾਰੇ ਤੇ ਅਰਦਾਸ ਕਰਨ ਲਈ ਲੋਕਾਂ ਨੂੰ ਅਪੀਲ ਬਾਰੇ ਮੰਤਰੀ ਬਾਜਵਾ ਨੇ ਆਖਿਆ ਕਿ ਜੋ ਸ਼ਾਮ 6 ਵਜੇ ਜੈਕਾਰੇ ਲਾਉਣ ਦੀ ਗੱਲ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਉਹ ਕਿਸੇ ਦੀ ਨਕਲ ਨਹੀਂ ਬਲਕਿ ਇੱਕ ਏਕਤਾ ਦਾ ਸੰਦੇਸ਼ ਦੇਣਾ ਹੈ।

ਫ਼ੋਟੋ
ਫ਼ੋਟੋ

ਗੁਰਦਾਸਪੁਰ: ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਦਾਣਾ ਮੰਡੀ 'ਚ ਫ਼ਸਲਾਂ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਡੀਸੀ ਗੁਰਦਸਪੂਰ ਅਤੇ ਹੋਰ ਪ੍ਰਸ਼ਾਸ਼ਨ ਦੇ ਅਧਿਕਾਰੀ ਸ਼ਮਿਲ ਸਨ। ਉਥੇ ਹੀ ਬਾਜਵਾ ਨੇ ਆਖਿਆ ਕਿ ਪੰਜਾਬ ਦੇ ਹਰ ਕਿਸਾਨ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿਤੀ ਜਾਵੇਗੀ।

ਵੀਡੀਓ

ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ 'ਚ ਸ਼ਾਮ 6 ਵਜੇ ਜੈਕਾਰੇ ਤੇ ਅਰਦਾਸ ਕਰਨ ਲਈ ਲੋਕਾਂ ਨੂੰ ਅਪੀਲ ਬਾਰੇ ਮੰਤਰੀ ਬਾਜਵਾ ਨੇ ਆਖਿਆ ਕਿ ਜੋ ਸ਼ਾਮ 6 ਵਜੇ ਜੈਕਾਰੇ ਲਾਉਣ ਦੀ ਗੱਲ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਉਹ ਕਿਸੇ ਦੀ ਨਕਲ ਨਹੀਂ ਬਲਕਿ ਇੱਕ ਏਕਤਾ ਦਾ ਸੰਦੇਸ਼ ਦੇਣਾ। ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਦੇਣ ਲਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਦੇਣ ਲਈ ਕਿ ਪੰਜਾਬ ਸੂਬੇ ਨੂੰ ਲੌਕਡਾਊਨ ਦੇ ਹਾਲਾਤ 'ਚ ਵਿਸ਼ੇਸ ਪੈਕੇਜ ਦਿੱਤਾ ਜਾਵੇ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਸਾਢੇ 24 ਲੱਖ ਤੋਂ ਪਾਰ, 1 ਲੱਖ 70 ਹਜ਼ਾਰ ਮੌਤਾਂ

ਬਾਜਵਾ ਨੇ ਇਹ ਕਿਹਾ ਕਿ ਕੇਂਦਰ ਵੱਲੋਂ ਹੁਣ ਤੱਕ ਕੋਈ ਵਿਸ਼ੇਸ ਵਿੱਤੀ ਮੁਆਵਜਾ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਭਿਆਨਕ ਬਿਮਾਰੀ ਹੈ ਤੇ ਇਸ ਲਈ ਪੰਜਾਬ ਪੁਲਿਸ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਪੁਲਿਸ ਮੁਲਾਜ਼ਿਮ 50 ਸਾਲ ਦੀ ਉਮਰ ਤੋਂ ਵੱਧ ਹਨ, ਉਨ੍ਹਾਂ ਨੂੰ ਡਿਊਟੀ ਤੋਂ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਕੋਰੋਨਾ ਦੇ ਪ੍ਰਭਾਵ ਤੋਂ ਬਚ ਸਕਣ।

ABOUT THE AUTHOR

...view details