ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫਤਰ 'ਚ ਮਾਰਿਆ ਛਾਪਾ
ਗੁਰਦਾਸਪੁਰ : ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਜੇਲ੍ਹ ਰੋਡ ਉਤੇ ਸਥਿਤ ਐਸਸੀ ਬਿਜਲੀ ਬੋਰਡ ਦੇ ਦਫਤਰ ਅਚਨਚੇਤ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਮੰਤਰੀ ਵੱਲੋਂ ਉਥੇ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਪੁੱਛਿਆ ਗਿਆ ਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ, ਜਾਂ ਫਿਰ ਉਨ੍ਹਾਂ ਕੋਲੋਂ ਕੰਮ ਬਦਲੇ ਪੈਸਿਆਂ ਦੀ ਮੰਗ ਤਾਂ ਨਹੀਂ ਕੀਤੀ ਜਾ ਰਹੀ।
ਇਸ ਦੌਰਾਨ ਮੰਤਰੀ ਈਟੀਓ ਵੱਲੋਂ ਦਫਤਰ ਦੇ ਹਾਜ਼ਰੀ ਰਜਿਸਟਰ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸ ਦੌਰਾਨ ਮੰਤਰੀ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ ਦਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਸ ਲਈ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਅੱਤੇ ਇਹ ਰੁਟੀਨ ਚੈਕਿੰਗ ਅੱਗੇ ਵੀ ਜਾਰੀ ਰਹੇਗੀ।
- CM Mann ਵੱਲੋ ਸਰਕਾਰੀ ਜ਼ਮੀਨਾਂ ਦੱਬ ਕੇ ਬੈਠੇ ਲੋਕਾਂ ਨੂੰ ਅਲਟੀਮੇਟਮ, ਕਬਜ਼ੇ ਛੱਡਣ ਲਈ 31 ਮਈ ਤਕ ਦਾ ਸਮਾਂ
- ਤੀਜੀ ਵਾਰ ਪ੍ਰੀਖਿਆ ਦੇਣਗੇ 12ਵੀਂ ਦੇ ਵਿਦਿਆਰਥੀ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿੱਚ ਦੂਜੀ ਵਾਰ ਰੱਦ ਹੋਇਆ ਪੇਪਰ
- ਅਧਿਆਪਕਾ ਰੂਮਾਨੀ ਅਹੂਜਾ ਨੇ ਗਣਿਤ ਵਿਸ਼ੇ ਨੂੰ ਬਣਾਇਆ ਵਿਦਿਆਰਥੀਆਂ ਦਾ ਦੋਸਤ, 29 ਮਈ ਨੂੰ ਮਿਲੇਗਾ ਮਾਲਤੀ ਗਿਆਨ ਪੀਠ ਐਵਾਰਡ
ਲੇਟ ਲਤੀਫਾਂ ਨੂੰ ਪਾਈ ਝਾੜ : ਇਸ ਦੌਰਾਨ ਰਜਿਸਟਰ ਚੈੱਕ ਕਰਨ ਉਤੇ ਲੇਟ ਪਾਏ ਗਏ ਮੁਲਾਜ਼ਮਾਂ ਨੂੰ ਮੰਤਰੀ ਵੱਲੋਂ ਝਾੜ ਪਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਫਿਰ ਉਹ ਆਪਣੀ ਜ਼ਿੰਮੇਵਾਰੀ ਨੂੰ ਕਿਉਂ ਨਹੀਂ ਸਮਝਦੇ। ਉਨ੍ਹਾਂ ਲੇਟ ਆਏ ਮੁਲਾਜ਼ਮਾਂ ਨੂੰ ਅੱਗੇ ਵਾਸਤੇ ਖਬਰਦਾਰ ਵੀ ਕੀਤਾ।
ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫਤਰ 'ਚ ਮਾਰਿਆ ਛਾਪਾ ਕੰਮ ਕਰਵਾਉਣ ਆਏ ਲੋਕਾਂ ਕੋਲੋਂ ਲਈ ਜਾਣਕਾਰੀ :ਗੁਰਦਾਸਪੁਰ ਜੇਲ੍ਹ ਰੋਡ ਉਤੇ ਸਥਿਤ ਐਸਸੀ ਬਿਜਲੀ ਬੋਰਡ ਦੇ ਦਫਤਰ ਵਿਖੇ ਅਚਨਚੇਤ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਫਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਕੋਲੋਂ ਦਫਤਰ ਵਿੱਚ ਮੁਲਾਜ਼ਮਾਂ ਦੇ ਰਵੱਈਏ ਸਬੰਧੀ ਪੁੱਛਿਆ ਗਿਆ ਤਾਂ ਉਥੇ ਪਹੁੰਚੇ ਲੋਕਾਂ ਨੇ ਇਸ ਉਤੇ ਸੰਤੁਸ਼ਟੀ ਜਤਾਈ ਤੇ ਕਿਹਾ ਕਿ ਮੁਲਾਜ਼ਮਾਂ ਦਾ ਰਵੱਈਆ ਉਨ੍ਹਾਂ ਨਾਲ ਠੀਕ ਸੀ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੰਤਰੀ ਇਕ ਕੰਮ ਕਰਵਾਉਣ ਆਏ ਨੌਜਵਾਨ ਕੋਲੋਂ ਪੁੱਛ ਰਹੇ ਹਨ ਕਿ ਉਸ ਦਾ ਕੰਮ ਸਮੇਂ ਸਿਰ ਹੋਇਆ ਜਾਂ ਨਹੀਂ, ਉਸ ਕੋਲੋਂ ਕਿਸੇ ਮੁਲਾਜ਼ਮ ਵੱਲੋਂ ਕੰਮ ਬਦਲੇ ਰਿਸ਼ਵਤ ਦੀ ਮੰਗ ਤਾਂ ਨਹੀਂ ਕੀਤੀ ਗਈ। ਇਸ ਉਤੇ ਉਕਤ ਨੌਜਵਾਨ ਨੇ ਸੰਤੁਸ਼ਟੀ ਪ੍ਰਗਟਾਈ ਤੇ ਕਿਹਾ ਕਿ ਉਸ ਦਾ ਕੰਮ ਵੀ ਸਮੇਂ ਸਿਰ ਹੋਇਆ ਹੈ ਤੇ ਉਸ ਕੋਲੋਂ ਕਿਸੇ ਵੀ ਮੁਲਾਜ਼ਮ ਨੇ ਰਿਸ਼ਵਤ ਦੀ ਮੰਗ ਨਹੀਂ ਕੀਤੀ।
ਦਫਤਰੀ ਰਜਿਸਟਰ ਤੇ ਰਿਕਾਰਡ ਖੰਘਾਲੇ :ਚੈਕਿੰਗ ਕਰਨ ਪਹੁੰਚੇ ਮੰਤਰੀ ਈਟੀਓ ਵੱਲੋਂ ਬਿਜਲੀ ਬੋਰਡ ਦਫਤਰ ਦੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਤੇ ਰਿਕਾਰਡਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਤਰੀ ਵੱਲੋਂ ਮੁਲਾਜ਼ਮਾਂ ਦੀ ਸਮਾਂ ਸਾਰਨੀ ਵੀ ਚੈੱਕ ਕੀਤੀ ਗਈ ਕਿ ਕੋਈ ਮੁਲਾਜ਼ਮ ਸਮੇਂ ਤੋਂ ਲੇਟ ਤਾਂ ਨਹੀਂ ਆਉਂਦਾ। ਇਸ ਮੌਕੇ ਮੰਤਰੀ ਵੱਲੋਂ ਮੁਲਾਜ਼ਮਾਂ ਕੋਲੋਂ ਦਫਤਰ ਵਿੱਚ ਨਵੀਂਆਂ ਆਈਆਂ ਅਰਜ਼ੀਆਂ, ਪੈਂਡਿੰਗ ਪਈਆਂ ਅਰਜ਼ੀਆਂ ਦਾ ਰਿਕਾਰਡ ਲੈ ਕੇ ਚੈੱਕ ਕੀਤਾ ਗਿਆ ਤੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।