ਪੰਜਾਬ

punjab

ETV Bharat / state

ਸਾਈਕਲ ਚਲਾਉਣ ਨਾਲ ਦੂਰ ਹੁੰਦੇ ਨੇ ਸਰੀਰਕ ਰੋਗ, ਵਾਤਾਵਰਣ ਵੀ ਰਹਿੰਦਾ ਹੈ ਸਾਫ - ਵਿਸ਼ਵ ਸਾਈਕਲ ਦਿਵਸ

ਸਾਈਕਲ ਨੂੰ ਆਵਾਜਾਈ ਦਾ ਆਮ ਜਿਹਾ ਸਾਧਨ ਮੰਨਿਆ ਜਾਂਦਾ ਹੈ ਜਿਸ ਦੀ ਹੋਂਦ ਸਾਲ 1791 ਵਿੱਚ ਕੀਤੀ ਗਈ ਸੀ।

ਫ਼ੋਟੋ।
ਫ਼ੋਟੋ।

By

Published : Jun 3, 2020, 8:02 AM IST

ਗੁਰਦਾਸਪੁਰ: ਪੂਰੀ ਦੁਨੀਆ ਵਿੱਚ ਸਾਈਕਲ ਨੂੰ ਆਵਾਜਾਈ ਦਾ ਆਮ ਜਿਹਾ ਸਾਧਨ ਮੰਨਿਆ ਜਾਂਦਾ ਹੈ। ਇਸ ਦੀ ਕਾਢ ਭਾਵੇਂ ਸਾਲ 1791 ਵਿੱਚ ਕੀਤੀ ਗਈ ਸੀ ਪਰ ਇਸ ਵਿਚ ਸਮੇਂ-ਸਮੇਂ ਉੱਤੇ ਅਨੇਕ ਲੋੜੀਂਦੇ ਸੁਧਾਰ ਕੀਤੇ ਜਾਂਦੇ ਰਹੇ ਹਨ।

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਾਲ 1816 ਆਉਂਦਿਆਂ-ਆਉਂਦਿਆਂ ਇਹ ਆਮ ਜਿਹਾ ਜਾਣਿਆਂ ਜਾਣ ਵਾਲਾ ਬਾਈਸਾਈਕਲ ਰੁਤਬੇ ਦਾ ਪ੍ਰਤੀਕ ਬਣ ਗਿਆ ਤੇ ਆਉਣ ਜਾਣ ਸਬੰਧੀ ਬਿਨ੍ਹਾਂ ਖ਼ਰਚ ਦੀ ਸਵਾਰੀ ਵਜੋਂ ਆਪਣੀ ਖਾਸ ਥਾਂ ਬਣਾ ਬੈਠਾ। ਉਸ ਦੌਰਾਨ ਸਾਈਕਲ ਦਾ ਬਕਦਾ ਅੱਜ ਦੇ ਮੋਟਰ ਵਾਹਨਾਂ ਵਾਂਗ ਰੋਡ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਆਦਿ ਬਣਵਾਇਆ ਜਾਂਦਾ ਸੀ।

ਵੇਖੋ ਵੀਡੀਓ

ਬਾਅਦ ਵਿੱਚ ਹੌਲੀ-ਹੌਲੀ ਪੂਰੀ ਦੁਨੀਆ ਅੰਦਰ ਆਈ ਤਕਨੀਕੀ ਕ੍ਰਾਂਤੀ ਕਾਰਨ ਸਾਈਕਲ ਦਾ ਦਬਦਬਾ ਅਤੇ ਮਹੱਤਵ ਘਟਣਾ ਸ਼ੁਰੂ ਹੋ ਗਿਆ ਅਤੇ ਅਮੀਰ ਜਾਂ ਮੱਧ ਵਰਗ ਦੇ ਲੋਕ ਕਾਰਾਂ, ਸਕੂਟਰ ਅਤੇ ਮੋਟਰਸਾਈਕਲ ਵਰਗੇ ਸਾਧਨਾ ਉੱਤੇ ਨਿਰਭਰ ਹੁੰਦੇ ਹੋਏ ਸਾਈਕਲ ਚਲਾਉਣ ਨੂੰ ਗਰੀਬੀ ਦੀ ਨਿਸ਼ਾਨੀ ਅਤੇ ਆਪਣੀ ਤੌਹੀਨ ਸਮਝਣ ਲੱਗੇ।

ਇਸ ਦੇ ਨਾਲ ਹੀ ਸਾਈਕਲ ਦੀ ਹੋਂਦ ਬਿਲਕੁਲ ਪਿੱਛੜੇ ਅਤੇ ਗਰੀਬ ਵਰਗ ਤੱਕ ਸੀਮਿਤ ਹੋ ਕੇ ਰਹਿ ਗਈ ਪਰ ਮੌਜੂਦਾ ਸਮੇਂ ਦੌਰਾਨ ਵਕਤ ਨੇ ਆਪਣੀ ਚਾਲ ਮੁਤਾਬਕ ਮੁੜ ਪਲਟਾ ਖਾਧਾ ਤੇ ਹੌਲੀ-ਹੌਲੀ ਲੋਕ ਹੁਣ ਸਾਇਕੀਲ ਚਲਾਉਣ ਵੱਲ ਵੱਧ ਰਹੇ ਹਨ।

ਹਾਲਾਂਕਿ ਮੌਜੂਦਾ ਸਮੇਂ ਦੌਰਾਨ ਸਾਈਕਲ ਚਲਾਉਣ ਨੂੰ ਸਿਹਤ ਅਤੇ ਵਾਤਾਵਰਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਡਾਕਟਰ ਵੀ ਰੋਜ਼ਾਨਾ ਸਾਈਕਲ ਚਲਾਉਣ ਨਾਲ ਅਨੇਕਾਂ ਰੋਗ ਠੀਕ ਹੋਣ ਦੀ ਗੱਲ ਕਹਿ ਰਹੇ ਹਨ।

ਇਸ ਦੇ ਨਤੀਜੇ ਵਜੋਂ ਆਮ ਅਤੇ ਅਮੀਰ ਲੋਕ ਆਪਣੀ ਸਿਹਤ ਸਬੰਧੀ ਹੀ ਸਹੀ ਪਰ ਸਵੇਰੇ ਸ਼ਾਮ ਸਾਈਕਲ ਚਲਾਉਣ ਪ੍ਰਤੀ ਪ੍ਰੇਰਿਤ ਹੁੰਦੇ ਵਿਖਾਈ ਦੇ ਰਹੇ ਹਨ। ਖ਼ਾਸਕਰ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਅੰਦਰ ਸਾਇਕਲਿੰਗ ਕਰਨ ਦਾ ਚਲਨ ਤੇਜ਼ੀ ਨਾਲ ਵਧਦਾ ਵਿਖਾਈ ਦੇ ਰਿਹਾ ਹੈ ਅਤੇ ਇਥੋਂ ਦੇ ਪਾਰਕਾਂ ਅਤੇ ਸੜਕਾਂ ਉੱਤੇ ਸਵੇਰੇ ਸ਼ਾਮ ਲੋਕ ਸਾਈਕਲਿੰਗ ਕਰਦੇ ਆਮ ਹੀ ਨਜ਼ਰ ਆ ਜਾਂਦੇ ਹਨ।

ਗੁਰਦਾਸਪੁਰ ਵਿਖੇ ਸਾਈਕਲ ਚਲਾ ਕੇ ਕਸਰਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਉੱਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ 12-13 ਸਾਲਾਂ ਤੋਂ ਰੋਜ਼ਾਨਾ ਸਵੇਰੇ ਸ਼ਾਮ 13 ਤੋਂ 15 ਕਿਲੋਮੀਟਰ ਸਾਈਕਲ ਚਲਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਦੂਸ਼ਿਤ ਵਾਤਾਵਰਣ, ਕਾਰਾਂ-ਮੋਟਰਸਾਈਕਲ ਵਰਗੇ ਆਟੋਮੈਟਿਕ ਵਾਹਨਾਂ ਦੀ ਵਰਤੋਂ ਕਰਕੇ ਅਤੇ ਅਜੋਕੇ ਯੁੱਗ ਦੇ ਖਾਣ-ਪਾਨ ਕਾਰਨ ਉਨ੍ਹਾਂ ਦੇ ਸ਼ਰੀਰ ਅੰਦਰ ਭਾਰ ਵਧਣ, ਸ਼ੂਗਰ, ਜੋੜਾਂ ਦੇ ਦਰਦ ਅਤੇ ਸਾਹ ਚੜ੍ਹਣ ਜਿਹੀਆਂ ਬਿਮਾਰੀਆਂ ਨੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੇ ਡਾਕਟਰ ਦੀ ਸਲਾਹ ਮਗਰੋਂ ਰੋਜ਼ਾਨਾ ਸਵੇਰੇ ਸ਼ਾਮ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇ ਆਮ ਲੋਕ ਨਿਰੋਗ ਅਤੇ ਤੰਦਰੁਸਤ ਜੀਵਨ ਜੀਣਾ ਚਾਉਂਦੇ ਹਨ ਤਾਂ ਸਾਇਕਲਿੰਗ ਨੂੰ ਆਪਣੀ ਰੋਜ਼ਾਨਾ ਕਸਰਤ ਵਜੋਂ ਸ਼ਾਮਲ ਕਰਨ ਅਤੇ ਜੇਕਰ ਹੋ ਸਕੇ ਤਾਂ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਵੀ ਸਾਈਕਲ ਦੀ ਵਰਤੋਂ ਕਰਨ।

ABOUT THE AUTHOR

...view details