ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਜਦ ਤੋਂ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਦੋਂ ਤੋਂ ਹੀ ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ‘ਚ ਹਰ ਵਰਗ ਆਪਣਾ ਯੋਗਦਾਨ ਆਪਣੇ ਢੰਗ ਤਰੀਕੇ ਨਾਲ ਪਾ ਰਿਹਾ ਹੈ। ਉਥੇ ਹੀ ਹੁਣ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਵੀਲ੍ਹਾ ਤੇਜਾ ਦਾ ਨੌਜਵਾਨ ਰਮਿੰਦਰ ਸਿੰਘ ਕੈਪਟਨ ਜੋ 25 ਫਰਵਰੀ ਨੂੰ ਆਪਣੇ ਪਿੰਡ ਤੋਂ ਦੌੜ ਲਗਾਕੇ 500 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਦਿੱਲੀ ਬਾਰਡਰ ’ਤੇ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਜਾ ਰਿਹਾ ਹੈ।
ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਦਿੱਲੀ ਅੰਦੋਲਨ ‘ਚ ਜਾ ਆਇਆ ਹੈ ਪਰ ਇਸ ਵਾਰ ਉਸ ਨੇ ਕੁਝ ਹੋਰ ਇਰਾਦਾ ਮਿਥਿਆ ਹੈ, ਜਿਸਨੂੰ ਲੈ ਕੇ ਉਹ ਪਿਛਲੇ ਕਈ ਦਿਨਾਂ ਤੋਂ ਤਿਆਰੀ ਕਰ ਰਿਹਾ ਹੈ।
500 ਕਿਲੋਮੀਟਰ ਦੌੜ ਲਾ ਕੇ ਨੌਜਵਾਨ ਦਿੱਲੀ ਵਿਖੇ ਕਿਸਾਨੀ ਅੰਦੋਲਨ ‘ਚ ਹੋਵੇਗਾ ਸ਼ਾਮਿਲ ਰਾਮਿੰਦਰ ਸਿੰਘ ਦਾ ਕਹਿਣਾ ਕਿ ਉਸਦੇ ਪਿੰਡ ਤੋਂ ਦਿੱਲੀ ਦਾ ਸਫਰ 500 ਕਿਲੋਮੀਟਰ ਹੈ ਅਤੇ ਇਸ ਵਾਰ 25 ਫਰਵਰੀ ਨੂੰ ਇਹ ਸਫ਼ਰ ਪੈਦਲ ਜਾਂ ਦੌੜ ਲਗਾ ਕੇ ਪੂਰਾ ਕਰੇਗਾ ਅਤੇ ਦਿੱਲੀ ਅੰਦੋਲਨ ‘ਚ ਸ਼ਾਮਿਲ ਹੋਵੇਗਾ। ਪਿੰਡ ਵੱਲੋਂ ਵੀ ਨੌਜਵਾਨ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਰਾਮਿੰਦਰ ਦੇ ਨਾਲ 6 ਮੈਂਬਰਾਂ ਦੀ ਟੀਮ ਜਾ ਰਹੀ ਹੈ, ਜਿਸ ‘ਚ ਇੱਕ ਡਾਕਟਰ ਵੀ ਸ਼ਾਮਲ ਹੈ।
ਪਿੰਡ ਦੇ ਸਰਪੰਚ ਦਾ ਕਹਿਣਾ ਕਿ ਉਹਨਾਂ ਨੂੰ ਰਮਿੰਦਰ ਤੇ ਮਾਣ ਹੈ ਜੋ ਉਸਨੇ ਇਸ ਤਰ੍ਹਾਂ ਦੌੜ ਲਗਾਕੇ ਦਿੱਲੀ ਕਿਸਾਨੀ ਅੰਦੋਲਨ ‘ਚ ਪੁੱਜਣ ਦਾ ਫੈਂਸਲਾ ਕੀਤਾ ਹੈ।
ਇਹ ਵੀ ਪੜ੍ਹੋ:ਲਾਲ ਕਿਲ੍ਹਾ ਹਿੰਸਾ: ਜੰਮੂ ਤੋਂ ਕਿਸਾਨ ਆਗੂ ਮਹਿੰਦਰ ਸਿੰਘ ਸਣੇ 2 ਗ੍ਰਿਫ਼ਤਾਰ