ਗੁਰਦਾਸਪੁਰ: 21 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਐੱਸਪੀਐੱਨ ਕਾਲਜ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੀ ਇੰਦੂ ਬਾਲਾ 31626 ਵੋਟਾਂ ਨਾਲ ਪਹਿਲੇ ਨੰਬਰ 'ਤੇ, ਭਾਜਪਾ ਦੇ ਜੰਗੀ ਮਹਾਜਨ 29713 ਵੋਟਾਂ ਨਾਲ ਦੂਜੇ ਨੰਬਰ 'ਤੇ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਐਸ ਮੁਲਤਾਨੀ 4548 ਵੋਟਾਂ ਨਾਲ ਤੀਜੇ ਨੰਬਰ 'ਤੇ ਚਲ ਰਹੇ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਗੁਰਵਤਨ ਸਿੰਘ 704 ਵੋਟਾਂ ਨਾਲ ਅੱਗੇ ਵੱਧ ਰਹੀ ਹੈ। ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।
ਪਹਿਲੇ ਗੇੜ ਦੀ ਗਿਣਤੀ
ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ
ਦੂਜੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ
ਤੀਜੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 823 ਵੋਟਾਂ ਨਾਲ ਅੱਗੇ
ਚੌਥੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ