ਗੁਰਦਾਸਪੁਰ:ਜਦ ਪੁਲਿਸ ਹੀ ਸੁਰੱਖਿਅਤ ਨਾ ਹੋਵੇ ਤਾਂ ਆਮ ਲੋਕ ਕਿਵੇਂ ਹੋਣਗੇ ਕੁਝ ਐਸਾ ਹੀ ਮਾਮਲਾ ਬਟਾਲਾ 'ਚ ਸਾਹਮਣੇ ਆਇਆ। ਜਿਥੇ ਦਿਨ ਦਿਹਾੜੇ ਚੋਰਾਂ ਨੇ ਪੁਲਿਸ ਅਧਿਕਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ। ਬਟਾਲਾ ਪੁਲਿਸ ਲਾਈਨ 'ਚ ਡਿਊਟੀ ਤੇ ਤੈਨਾਤ ਏ.ਐੱਸ.ਆਈ(A.S.I.) ਦੀ ਕੋਠੀ 'ਚ ਹੋਈ ਚੋਰੀ। ਚੋਰ ਕੀਮਤੀ ਸਾਮਾਨ ਅਤੇ ਕਰੀਬ 3 ਲੱਖ ਰੁਪਏ ਨਕਦੀ ਲੈ ਕੇ ਹੋਏ ਰਫੂਚੱਕਰ ਹੋ ਗਿਆ।
ਉਧਰ ਪੁਲਿਸ ਥਾਣਾ ਸਿਵਲ ਲਈਨ 'ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਜਾ ਰਿਹਾ ਹੈ। ਬਟਾਲਾ ਦੇ ਪੁਲਿਸ ਲਾਈਨ ਤੋਂ ਕੁਝ ਦੂਰੀ ਤੇ ਰਹਿਣ ਵਾਲੇ ਪੁਲਿਸ ਏ.ਐੱਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ 'ਚ ਡਿਊਟੀ ਤੇ ਤੈਨਾਤ ਹੈ।
ਕੱਲ੍ਹ ਛੁੱਟੀ ਤੇ ਹੋਣ ਕਰਕੇ ਉਹ ਆਪਣੇ ਪਰਿਵਾਰ ਪਤਨੀ ਅਤੇ ਬੇਟੇ ਨਾਲ ਅੰਮ੍ਰਿਤਸਰ(amritsar) ਸ਼੍ਰੀ ਦਰਬਾਰ ਸਾਹਿਬ(Amritsar Shri Darbar Sahib) ਮੱਥਾ ਟੇਕਣ ਗਿਆ ਸੀ। ਜਦ ਦੇਰ ਸ਼ਾਮ ਘਰ ਵਾਪਿਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਸਨ ਅਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਉਥੇ ਹੀ ਕੋਠੀ ਦੇ ਬਾਹਰ ਦੀ ਸੀਸੀਟੀਵੀ ਫੁਟੇਜ 2 ਚੋਰ ਮੋਟਰਸਾਇਕਲ ਤੇ ਆਉਂਦੇ ਅਤੇ ਜਾਂਦੇ ਹੋਏ ਕੈਮਰੇ 'ਚ ਕੈਦ ਹੋ ਗਏ।