ਗੁਰਦਾਸਪੁਰ: ਜ਼ਿਲ੍ਹੇ ਨੇੜਲੇ ਭਾਰਤ-ਪਾਕਿਸਤਾਨ ਬਾਰਡਰ ਕੋਲ ਬੀਐੱਸਐੱਫ ਜਵਾਨਾਂ ਵੱਲੋਂ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਇਸੇ ਸਰਚ ਆਪਰੇਸ਼ਨ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਪੰਜ ਚਾਂਦੀ ਦੇ ਕੜੇ ਬਰਾਮਦ ਕੀਤੇ ਹਨ।
ਬੀਐੱਸਐੱਫ ਜਵਾਨਾਂ ਨੇ ਚਾਂਦੀ ਦੇ ਕੜੇ ਕੀਤੇ ਬਰਾਮਦ
ਮਿਲੀ ਜਾਣਕਾਰੀ ਮੁਤਾਬਿਕਭਾਰਤੀ ਖੇਤਰ ਵਿਚੋਂ ਬੀਐਸਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੇਇਓਪੀ ਚੰਦੁ ਵਡਾਲਾ ਪੋਸਟ ਲਾਗਿਓਂ ਇਕ ਪੈਕਟ ਵਿੱਚੋਂ ਪੰਜ ਚਾਂਦੀ ਦੇ ਕੜੇ, 2 ਛੋਟੇ ਸ਼ਾਲ,1 ਕਲਾ ਅਤੇ 1 ਪੀਲਾ ਕਪੜਾ ਬਰਾਮਦ ਕੀਤਾ ਹੈ। ਦੱਸ ਦਈਏ ਕਿ ਬੀਐਸਐਫ ਦੀ 89 ਬਟਾਲੀਅਨ ਨੇ ਇਹ ਸਮਾਂ ਰੁਟੀਨ ਸਰਚ ਦੌਰਾਨ ਬਰਾਮਦ ਕੀਤਾ ਹੈ। ਫਿਲਹਾਲ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਹ ਸਰਹੱਦ ’ਤੇ ਕਿਸ ਨੇ ਅਤੇ ਕਿਉਂ ਰੱਖਿਆ।
ਇਹ ਵੀ ਪੜੋ: ਦੇਸੀ ਜੁਗਾੜ: ਕਾਰਪੇਂਟਰ ਨੇ ਕੋਰੋਨਾ ਮਰੀਜ਼ਾਂ ਲਈ ਬਣਾਇਆ ਦੇਸੀ ਫਲੋਮੀਟਰ