ਗੁਰਦਾਸਪੁਰ: ਬੀਐਸਐਫ ਨੇ ਸ਼ਨੀਵਾਰ ਰਾਤ ਨੂੰ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਵਗ ਰਹੀ ਰਾਵੀ ਨਦੀ ਤੋਂ 64 ਕਿੱਲੋ ਤੋਂ ਵੱਧ ਨਸ਼ੇ ਦੀ ਖੇਪ ਬਰਾਮਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਦੇ 60 ਪੈਕੇਟ ਕੱਪੜਿਆਂ ਦੀਆਂ ਲੰਬੀਆਂ ਟਿਊਬਾਂ ਵਿੱਚ ਪੈਕ ਕੀਤੇ ਹੋਏ ਸਨ। ਹੈਰੋਇਨ ਦਾ ਭਾਰ 64.33 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ।
ਜਾਣਕਾਰੀ ਮੁਤਾਬਕ ਰਾਤ ਦੇ 2.45 'ਤੇ ਪੰਜਾਬ ਦੇ ਨਾਂਗਲੀ ਘਾਟ ਨੇੜੇ ਗਸ਼ਤ ਕਰ ਰਹੀ ਇੱਕ ਕਿਸ਼ਤੀ ਨਾਕਾ ਪਾਰਟੀ ਨੂੰ ਮਹਿਸੂਸ ਹੋਇਆ ਕਿ ਨਦੀ ਦੀਆਂ ਲਹਿਰਾਂ 'ਤੇ ਇੱਕ ਵੱਡਾ ਪੈਕੇਟ ਵਹਿ ਰਿਹਾ ਹੈ। ਇਸ ਨੂੰ ਜ਼ਬਤ ਕਰਨ ਮਗਰੋਂ ਪਤਾ ਲੱਗਿਆ ਕਿ ਇਸ ਵਿੱਚ ਨਸ਼ੇ ਦੀ ਖੇਪ ਹੈ।