ਗੁਰਦਾਸਪੁਰ: ਭਾਰਤੀ ਸੁਰੱਖਿਆ ਬਲਾਂ (ਬੀਐਸਐਫ) ਨੇ ਭਾਰਤੀ-ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਨਜ਼ਦੀਕ 4.250 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੀ 96ਵੀਂ ਬਟਾਲੀਅਨ ਨੂੰ 4 ਪੈਕੇਟਾਂ ਵਿੱਚ ਬੰਦ ਇਹ ਹੈਰੋਇਨ ਗਸ਼ਤ ਦੌਰਾਨ ਦੇਰ ਰਾਤ ਦੇ ਸਮੇਂ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 20 ਕਰੋੜ ਰੁਪਏ ਤੋਂ ਉਪਰ ਦੱਸੀ ਜਾ ਰਹੀ ਹੈ।
ਬੀਐਸਐਫ ਨੇ 4 ਕਿੱਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ - ਹੈਰੋਇਨ ਬਰਾਮਦ
ਭਾਰਤੀ ਸੁਰੱਖਿਆ ਬਲਾਂ (ਬੀਐਸਐਫ) ਨੇ ਭਾਰਤੀ-ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ 4.250 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ।
ਬੀਐਸਐਫ ਨੇ 4 ਕਿੱਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ
ਬੀਐਸਐਫ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਇੱਕ ਟਵੀਟ ਰਾਹੀਂ ਦਿੱਤੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਭਾਰਤੀ ਸੁਰੱਖਿਆ ਬਲਾਂ ਦੀ 96ਵੀਂ ਬਟਾਲੀਅਨ ਰਾਤ ਸਮੇਂ ਗਸ਼ਤ ਉਪਰ ਸੀ, ਜਿਸ ਦੌਰਾਨ ਉਨ੍ਹਾਂ ਨੂੰ ਕਿਸੇ ਵਸਤੂ ਦੇ ਪਏ ਹੋਣ ਬਾਰੇ ਪਤਾ ਲੱਗਿਆ। ਜਦੋਂ ਜਵਾਨਾਂ ਨੇ ਇਸ ਦੀ ਜਾਂਚ ਕੀਤੀ ਤਾਂ ਇਹ ਪੈਕੇਟ ਬਰਾਮਦ ਹੋਏ, ਜਿਨ੍ਹਾਂ ਵਿੱਚ ਹੈਰੋਇਨ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਕੁੱਲ ਹੈਰੋਇਨ 4.250 ਕਿਲੋਗ੍ਰਾਮ ਹੈ।