ਗੁਰਦਾਸਪੁਰ:ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਆਏ ਦਿਨੀਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਕਈ ਤਸਕਰ ਫੜ੍ਹੇ ਵੀ ਜਾਂਦੇ ਹਨ, ਪਰ ਇਹ ਤਸਕਰ ਲਗਾਤਾਰ ਜਾਰੀ ਹੈ। ਗੁਰਦਾਸਪੁਰ ਵਿੱਚ ਬੀਐਸਐਫ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਤੇ ਬੀਐਸਐਫ਼ ਨੇ 47 ਕਿਲੋ ਹੈਰੋਇਨ ਸਮੇਤ ਹਥਿਆਰਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਇਹ ਵੀ ਪੜੋ:Punjab Assembly Election 2022: 3 ਦਿਨਾਂ ਦੇ ਪੰਜਾਬ ਦੌਰੇ ’ਤੇ ਕੇਜਰੀਵਾਲ, ਮਜੀਠੀਆ ਤੇ ਸਿੱਧੂ ਨੂੰ ਦੱਸਿਆ ਸਿਆਸੀ ਹਾਥੀ
ਬੀਐਸਐਫ ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਦਾ ਕਹਿਣਾ ਹੈ ਕਿ ਇਸ ਦੌਰਾਨ ਬੀਐਸਐਫ ਤੇ ਪਾਕਿਸਤਾਨੀ ਦੇ ਤਸਕਰਾਂ ਵਿਚਾਲੇ ਗੋਲੀਬਾਰੀ ਵੀ ਹੋਈ ਤੇ ਇਸ ਦੌਰਾਨ ਇੱਕ ਜ਼ਖ਼ਮੀ ਵੀ ਹੋ ਗਿਆ ਹੈ। ਇਹ ਮਾਮਲਾ ਗੁਰਦਾਸਪੁਰ ਦੀ ਚੰਦੂ ਵਡਾਲਾ ਚੌਕੀ ਦਾ ਹੈ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਨੇ ਕਿਹਾ ਕਿ ਸਵੇਰੇ 5.15 ਵਜੇ ਦੇ ਕਰੀਬ ਬੀਐਸਐਫ ਜਵਾਨ ਨੇ ਵਾੜ ਦੇ ਨੇੜੇ ਹਰਕਤ ਵੇਖੀ ਅਤੇ ਪਾਕਿਸਤਾਨੀ ਤਸਕਰਾਂ 'ਤੇ ਗੋਲੀਬਾਰੀ ਕੀਤੀ। ਪਾਕਿਸਤਾਨੀ ਤਸਕਰਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ 'ਚ ਇੱਕ ਜਵਾਨ ਜ਼ਖਮੀ ਹੋ ਗਿਆ, ਜੋ ਹੁਣ ਸਥਿਰ ਹੈ, ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਹ ਵਸਤੂਆਂ ਹੋਈਆਂ ਬਰਾਮਦ
ਉਹਨਾਂ ਨੇ ਕਿਹਾ ਕਿ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਹੈਰੋਇਨ ਦੇ ਸ਼ੱਕੀ 47 ਪੀਲੇ ਪਲਾਸਟਿਕ ਦੇ ਢੱਕਣ ਵਾਲੇ ਪੈਕੇਟ, ਅਫੀਮ ਦੇ ਸ਼ੱਕੀ 7 ਪੈਕਟ, 0.30 ਕੈਲੀਬਰ ਦੇ 44 ਕਾਰਤੂਸ, 2 ਮੈਗਜ਼ੀਨਾਂ ਸਮੇਤ 1 ਚੀਨੀ ਪਿਸਤੌਲ, ਇਕ ਬਰੇਟਾ ਪਿਸਤੌਲ, 4 ਏਕੇ ਦੇ 4 ਮੈਗਜ਼ੀਨ ਅਤੇ ਹੋਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਦੌਰਾਨ ਸਰਚ ਅਭਿਆਨ ਜਾਰੀ ਹੈ।
ਇਹ ਵੀ ਪੜੋ:ਜਗਰਾਓਂ ’ਚ ਟਿਕਟ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਵਿਰੋਧ, CM ਚੰਨੀ ਤੇ ਹਰੀਸ਼ ਚੌਧਰੀ ਦਾ ਸਾੜਿਆ ਪੁਤਲਾ