ਗੁਰਦਾਸਪੁਰ:ਪੂਰਾ ਦੇਸ਼ ਜਦੋ ਆਰਾਮ ਦੀ ਨੀਂਦ ਸੁੱਤਾ ਹੁੰਦਾ ਹੈ ਤਾਂ ਉਸ ਸਮੇਂ ਕੁਝ ਨਿਗਾਹਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਧਿਆਨ ਸਿਰਫ ਇਸ ਵੱਲ ਹੁੰਦਾ ਹੈ ਕਿ ਰਾਤ ਦੇ ਹਨੇਰੇ ਸਮੇਂ ਦਾ ਫਾਇਦਾ ਚੁੱਕ ਕੇ ਕੋਈ ਦੁਸ਼ਮਣ ਸਰਹੱਦ ਪਾਰ ਆ ਜਾਵੇ। ਦੇਸ਼ ਦੇ ਦੁਸ਼ਮਣਾ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਡੇ ਬੋਰਡਾਂ ਤੇ ਤੈਨਾਤ ਹੈ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸ ਹੈ ਬੀਐਸਐਫ।
ਬੀਐੱਸਐਫ ਦੇ ਜਵਾਨ ਬਾਰਡਰ ’ਤੇ ਤੈਨਾਤ ਬਾਰਡਰ ਦੀ ਰਾਖੀ ਬੀਐੱਸਐਫ ਦੇ ਜਿੰਮੇ
ਬੀਐਸਐਫ ਦੀ ਗੱਲ ਕੀਤੀ ਜਾਵੇ ਜੰਮੂ-ਕਸ਼ਮੀਰ ਦੇ ਪੰਜਾਬ ਨਾਲ ਲੱਗਦੇ ਇਲਾਕੇ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਪੰਜਾਬ ਦੇ ਕਰੀਬ 553 ਕਿਲੋਮੀਟਰ ਦੇ ਬਾਰਡਰ ਦੀ ਰਾਖੀ ਕਰਨਾ ਬੀਐਸਐਫ ਦੇ ਜ਼ਿੰਮੇ ਹੈ। ਕਰੀਬ ਸਾਢੇ 550 ਕਿਲੋਮੀਟਰ ਲੰਬਾ ਇਹ ਬਾਰਡਰ ਮੈਦਾਨੀ ਦੇ ਨਾਲ-ਨਾਲ ਨਦੀਆਂ ਰਾਹੀ ਇਲਾਕਾ ਵੀ ਆਉਂਦਾ ਹੈ ਜਿਸਦੀ ਰਾਖੀ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਜਾਂਦੀ। ਬੀਐਸਐਫ ਵੱਲੋਂ ਰਾਤ ਸਮੇਂ ਆਪਣੀਆਂ ਮੋਟਰਬੋਟਸ ਵਿੱਚ ਬੈਠ ਕੇ ਦਰਿਆਈ ਇਲਾਕੇ ਦੀ ਰਾਖੀ ਕੀਤੀ ਜਾਂਦੀ।
ਅੱਧੀ ਰਾਤ ਨੂੰ ਚੌਕਸ ਰਹਿੰਦੇ ਹਨ ਬੀਐੱਸਐਫ ਦੇ ਜਵਾਨ
ਦੱਸ ਦਈਏ ਕਿ ਰਾਤ ਦੇ ਹਨੇਰੇ ਵਿੱਚ ਕਰੀਬ ਅੱਧੀ ਰਾਤ ਪੰਜਾਬ ਦੇ ਗੁਰਦਾਸਪੁਰ ਇਲਾਕੇ ਵਿੱਚੋਂ ਵਗ ਰਿਹਾ ਰਾਵੀ ਦਰਿਆ ਪਾਕਿਸਤਾਨ ਤੋਂ ਆਉਣ ਵਾਲੇ ਦੁਸ਼ਮਣਾਂ ਲਈ ਬਾਰਡਰ ਪਾਰ ਕਰਨ ਦਾ ਇਕ ਆਸਾਨ ਤਰੀਕਾ ਹੁੰਦਾ ਹੈ। ਪਰ ਸੀਮਾ ਸੁਰੱਖਿਆ ਬਲ ਵੱਲੋਂ ਇਨ੍ਹਾਂ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਾਇਨਾਤ ਰਹਿੰਦੀ ਹੈ। ਦੱਸ ਦਈਏ ਕਿ ਬੀਐਸਐਫ ਦੀ ਟੁੱਕੜੀ ਇਸ ਦਰਿਆ ਵਿੱਚ ਆਪਣੀਆਂ ਮੋਟਰਬੋਟਸ ਜ਼ਰੀਏ ਸਾਰੀ ਸਾਰੀ ਰਾਤ ਗਸ਼ਤ ਕਰਦੀਆਂ ਹਨ, ਤਾਂ ਕੀ ਕੋਈ ਦੁਸ਼ਮਣ ਸਾਡੇ ਦੇਸ਼ ਦੇ ਅੰਦਰ ਆ ਕੇ ਸਾਡੀ ਅਮਨ ਸ਼ਾਂਤੀ ਭੰਗ ਨਾ ਕਰ ਸਕੇ। ਸਰਦੀਆਂ ਚ ਵੀ ਬੀਐੱਸਐਫ ਦੇ ਜਵਾਨ ਇਸੇ ਤਰ੍ਹਾਂ ਹੀ ਤੈਨਾਤ ਰਹਿੰਦੇ ਹਨ।
ਬੀਐੱਸਐਫ ਦੇ ਜਵਾਨ ਬਾਰਡਰ ’ਤੇ ਤੈਨਾਤ ਬਾਰਡਰ ’ਚ ਤੈਨਾਤ ਬੀਐਸਐਫ ਦੇ ਜਵਾਨਾਂ ਦਾ ਕਹਿਣਾ ਹੈ ਕਿ ਬਾਰਡਰ ਤੋਂ ਗੁਜ਼ਰਨ ਵਾਲਾ ਰਾਵੀ ਦਰਿਆ ਬਰਸਾਤਾਂ ਦੇ ਵਿੱਚ ਇਸਦਾ ਵਹਾਓ ਬਹੁਤ ਜਗ੍ਹਾ ਤੇਜ਼ ਹੋ ਜਾਂਦਾ ਹੈ। ਉਸ ਸਮੇਂ ਇੱਥੇ ਕਿਸ਼ਤੀ ਚ ਤੈਨਾਤ ਸਿਪਾਹੀਆਂ ਦੀ ਨਿਗਰਾਨੀ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸਦੇ ਨਾਲ ਹੀ ਸੂਬਿਆਂ ਵਿੱਚ ਜਦੋਂ ਧੁੰਦ ਪੈਂਦੀ ਹੈ ਅਤੇ ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਉਸ ਸਮੇਂ ਇਹ ਕੰਮ ਹੋਰ ਜ਼ਿਆਦਾ ਚੈਲੇਂਜਿੰਗ ਹੋ ਜਾਂਦਾ ਹੈ। ਬੀਐਸਐਫ ਦੇ ਜਵਾਨਾਂ ਮੁਤਾਬਕ ਇਹ ਇਕ ਕਿਸ਼ਤੀ ਵਿੱਚ ਕਰੀਬ ਚਾਰ ਪੰਜ ਲੋਕ ਬੈਠ ਕੇ ਦਰਿਆ ਦੇ ਡੇਢ ਦੋ ਕਿਲੋਮੀਟਰ ਏਰੀਏ ਨੂੰ ਕਵਰ ਕਰ ਲੈਂਦੇ ਹਨ, ਇੱਥੇ ਖਾਸ ਗੱਲ ਇਹ ਰਹਿੰਦੀ ਹੈ ਕਿ ਦੋ-ਦੋ ਕਿਸ਼ਤੀਆਂ ਇਕੱਠੀਆਂ ਚਲਦੀਆਂ ਹਨ ਤਾਂ ਕੀ ਕਿਸੇ ਕਿਸਮ ਦੀ ਸਮੱਸਿਆ ਜਾਂ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਨਜਿੱਠਿਆ ਜਾ ਸਕੇ।
ਇਹ ਵੀ ਪੜੋ:Ludhiana Blast: ਮੁਲਤਾਨੀ ਤੋਂ ਪੁੱਛਗਿੱਛ ਲਈ NIA ਟੀਮ ਜਾਵੇਗੀ ਜਰਮਨੀ