ਗੁਰਦਾਸਪੁਰ: ਇੱਥੋਂ ਦੇ ਡੇਰਾ ਬਾਬਾ ਨਾਨਕ ਨਾਲ ਲਗਦੇ ਪਾਕਿਸਤਾਨ ਬਾਰਡਰ ਨੇੜੇਓ ਭਾਰਤੀ ਖੇਤਰ ਵਿੱਚੋਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਬਾਰਡਰ ਨੇੜੇਓ ਭਾਰਤੀ ਖੇਤਰ ਵਿੱਚੋਂ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿੱਚ ਲਾਏ ਪਾਕਿਸਤਾਨੀ ਨੌਜਵਾਨ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ।
ਡੇਰਾ ਬਾਬਾ ਨਾਨਕ ਬਾਰਡਰ ਤੋਂ ਬੀਐਸਐਫ ਨੇ ਪਾਕਿਸਤਾਨੀ ਨੂੰ ਕੀਤਾ ਕਾਬੂ - ਭਾਰਤੀ ਏਜੰਸੀਆਂ
ਪਾਕਿਸਤਾਨ ਬਾਰਡਰ ਨੇੜੇਓ ਭਾਰਤੀ ਖੇਤਰ ਵਿੱਚੋਂ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿੱਚ ਲਾਏ ਪਾਕਿਸਤਾਨੀ ਨੌਜਵਾਨ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ।
ਫ਼ੋਟੋ
ਸੂਰਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨ ਨੇ ਬਾਰਡਰ ਆਊਟਰ ਪੋਸਟ ਘਣੀਏ ਕੇ ਨੇੜਿਓਂ ਇੱਕ ਸ਼ਕੀ ਹਾਲਾਤ ਵਿੱਚ ਘੁੰਮ ਰਹੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ।
ਹਿਰਾਸਤ ਵਿੱਚ ਲਾਏ ਗਏ ਇਸ ਪਾਕਿਸਤਾਨੀ ਦੀ ਪਹਿਚਾਣ ਮੁਰਤਜਾ ਪੁੱਤਰ ਇਸ਼ਤਫ਼ਾਕ ਨਿਵਾਸੀ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ ਅਤੇ ਇਸ ਪਾਕਿਸਤਾਨੀ ਕੋਲੋਂ ਭਾਰਤੀ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ।