ਗੁਰਦਾਸਪੁਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਤੋਂ ਇਕ 73 ਸਾਲਾਂ ਦੇ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਨੇ ਘਣੀਏ ਕੇ ਚੌਕੀ ਨੇੜੇ ਪਾਕਿਸਤਾਨ ਵਾਲੇ ਪਾਸੇ ਸਰਹੱਦ ਨੇੜੇ ਇਕ ਵਿਅਕਤੀ ਦੀ ਹਿਲਜੁੱਲ ਦੇਖੀ।
ਬੀਐਸਐਫ ਨੇ ਸਰਹੱਦ ਤੋਂ 73 ਸਾਲਾਂ ਪਾਕਿ ਨਾਗਰਿਕ ਕੀਤਾ ਕਾਬੂ - ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ
ਭਾਰਤ-ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦ ਤੋਂ ਇਕ 73 ਸਾਲਾਂ ਦੇ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਬੀਐਸਐਫ ਨੇ ਸਰਹੱਦ ਤੋਂ 73 ਸਾਲਾਂ ਪਾਕਿ ਨਾਗਰਿਕ ਕੀਤਾ ਕਾਬੂ
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਵੇਖਿਆ ਕਿ ਇੱਕ ਵਿਅਕਤੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆ ਰਿਹਾ ਸੀ। ਡਿਊਟੀ 'ਤੇ ਤੈਨਾਤ ਜਵਾਨਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸਦੇ ਬਾਅਦ ਬੀਐਸਐਫ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਕਾਬੂ ਕਰ ਲਿਆ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਆਸ਼ਿਕ ਖਾਨ ਪੁੱਤਰ ਖਾਨ ਬਹਾਦਰ ਵਾਸੀ ਕਾਲਾਕਾਦਰ ਤਹਿਸੀਲ/ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ, ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਪਾਕਿਸਤਾਨੀ 168 ਰੁਪਏ, ਇੱਕ ਮਾਚਿਸ ਅਤੇ ਲੋਈ ਬਰਾਮਦ ਹੋਈ ਹੈ।