ਪੰਜਾਬ

punjab

ETV Bharat / state

ਭਾਰਤ ਪਾਕਿ ਸੀਮਾ ਤੋਂ ਬੀਐਸਐਫ ਨੇ ਸ਼ੱਕੀ ਪਾਕਿਸਤਾਨੀ ਕੀਤਾ ਕਾਬੂ - ਸ਼ੱਕੀ ਪਾਕਿਸਤਾਨੀ ਕੀਤਾ ਕਾਬੂ

ਭਾਰਤ 'ਚ ਦਾਖਲ ਹੋਏ ਇੱਕ ਸ਼ੱਕੀ ਪਾਕਿਸਤਾਨੀ ਨੌਜਵਾਨ (Suspicious Pakistani youth) ਨੂੰ ਬੀਐਸਐਫ ਨੇ ਡੇਰਾ ਬਾਬਾ ਨਾਨਕ (Dera Baba Nanak) ਸੀਮਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਪਾਕਿਸਤਾਨੀ ਕਾਬੂ
ਪਾਕਿਸਤਾਨੀ ਕਾਬੂ

By

Published : Dec 19, 2021, 10:20 PM IST

ਗੁਰਦਾਸਪੁਰ : ਪੰਜਾਬ ਦੇ ਡੇਰਾ ਬਾਬਾ ਨਾਨਕ (Dera Baba Nanak) ਦੀ ਸਹਾਰਨਪੁਰ ਭਾਰਤ ਪਾਕਿ ਸੀਮਾ ਚੌਂਕੀ (Saharanpur Chowki) 'ਤੇ ਬੀਐਸਐਫ ਵਲੋਂ ਇੱਕ ਸ਼ੱਕੀ ਪਾਕਿਸਤਾਨੀ ਨੌਜਵਾਨ (Suspicious Pakistani youth) ਨੂੰ ਭਾਰਤ 'ਚ ਦਾਖ਼ਲ ਹੁੰਦਿਆਂ ਕਾਬੂ ਕੀਤਾ ਗਿਆ ਹੈ।

ਕਾਬੂ ਕੀਤੇ ਪਾਕਿਸਤਾਨੀ ਤੋਂ ਬਰਾਮਦ ਸਮਾਨ

ਬੀਐਸਐਫ ਨੂੰ ਇਸ ਪਾਕਿਸਤਾਨੀ ਨੌਜਵਾਨ ਕੋਲੋਂ ਮੋਬਾਇਲ ਫੋਨ ਅਤੇ 1650 ਰੁਪਏ ਦੀ ਪਾਕਿਸਤਾਨੀ ਕਰੰਸੀ (ਪਾਕਿਸਤਾਨੀ ਕਰੰਸੀ) ਵੀ ਬਰਾਮਦ ਹੋਈ ਹੈ। ਬੀਐਸਐਫ ਵਲੋਂ ਸਹਾਰਨਪੁਰ ਚੌਂਕੀ (Saharanpur Chowki) ਦੇ ਨਜ਼ਦੀਕ ਤੋਂ ਇਸ ਸ਼ੱਕੀ ਪਾਕਿਸਤਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :Case of disrespect: ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਚੰਨੀ

ਬੀਐਸਐਫ ਵਲੋਂ ਕਾਬੂ ਕੀਤੇ ਇਸ ਪਾਕਿਸਤਾਨੀ ਦੀ ਪਛਾਣ ਜੁਲਕਰਨੈਨ ਸਿਕੰਦਰ ਪੁੱਤਰ ਜਾਫ਼ਰ ਇਕਬਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬੀਐਸਐਫ ਵਲੋਂ ਹੋਰ ਜਾਣਕਾਰੀ ਲਈ ਸ਼ੱਕੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ (The suspect is being interrogated) ਹੈ।

ਇਹ ਵੀ ਪੜ੍ਹੋ :ਬੇਅਦਬੀਆਂ ਨੂੰ ਦੇਖਦਿਆਂ ਕੌਮ ਦੇ ਸਬਰ ਦਾ ਬੰਨ੍ਹ ਟੁੱਟਿਆ: ਹਰਸਿਮਰਤ ਬਾਦਲ

ABOUT THE AUTHOR

...view details