ਪੰਜਾਬ

punjab

ETV Bharat / state

ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਮਿਲੀ ਲਾਸ਼ - ਬਿਆਸ ਦਰਿਆ ਵਿੱਚ ਡਿੱਗੇ ਨੌਜਵਾਨ ਦੀ ਮਿਲੀ ਲਾਸ਼

ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਵਿੱਚ ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਅੱਜ ਸਵੇਰੇ ਲਾਸ਼ ਮਿਲ ਗਈ ਹੈ।

ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਮਿਲੀ ਲਾਸ਼

By

Published : Oct 20, 2019, 10:35 AM IST

Updated : Oct 20, 2019, 12:01 PM IST

ਗੁਰਦਾਸਪੁਰ: ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਭੈਣੀ ਪਸਵਾਲ ਵਿੱਚ ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਗੋਤਾਖੋਰ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਮ੍ਰਿਤਕ ਦੇਹ ਬਿਆਸ ਦਰਿਆ ਵਿਚੋਂ ਲੱਭ ਗਈ ਹੈ।

ਬਿਆਸ ਦਰਿਆ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਮਿਲੀ ਲਾਸ਼

22 ਸਾਲਾ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

ਦੱਸ ਦਈਏ ਕਿ ਪਿੰਡ ਭੈਣੀ ਪਸਵਾਲ ਦਾ ਰਹਿਣ ਵਾਲਾ ਗੁਰਦੀਪ ਸਿੰਘ ਬਿਆਸ ਦਰਿਆ ਦੇ ਕੰਡੇ ਜੇ.ਸੀ.ਬੀ ਦੀ ਅਪਰੇਟਰੀ ਦਾ ਕੰਮ ਸਿੱਖਣ ਗਿਆ ਸੀ ਜਿਸ ਦੌਰਾਨ ਉਸ ਦਾ ਪੈਰ ਤਿਲਕਣ ਨਾਲ ਉਹ ਦਰਿਆ ਵਿੱਚ ਡਿੱਗ ਗਿਆ।

ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਬਿਆਸ ਦਰਿਆ ਵਿੱਚੋਂ ਹੀ ਉਸ ਦੀ ਲਾਸ਼ ਮਿਲੀ ਹੈ।

Last Updated : Oct 20, 2019, 12:01 PM IST

ABOUT THE AUTHOR

...view details